NATIONAL

The goal double the income of the farmers

ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਟੀਚਾ

ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਟੀਚਾ

The goal double the income of the farmers ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਕਿਸਾਨਾਂ ਨਾਲ ‘ਨਮੋ ਐਪ‘ ਦੇ ਜ਼ਰੀਏ ਸਿੱਧੀ ਵੀਡੀਓ ਗੱਲਬਾਤ ਕੀਤੀ। ਇਸ ਮੌਕੇ ’ਤੇ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੀ ਆਮਦਨ 2022 ਤੱਕ ਦੁਗਣੀ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਹੀ ਕੇਂਦਰ ਨੇ ਖੇਤੀ ਬਜਟ ਦੁਗਣਾ ਕਰਕੇ 2.12 ਲੱਖ ਕਰੋੜ ਰੁਪਏ ਵਧਾਇਆ ਹੈ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਦੇਸ਼ ਦੇ 600 ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਚਰਚਾ ਕੀਤੀ। ਉਨ੍ਹਾਂ ਨੇ ਇਸ ਮੌਕੇ ’ਤੇ ਕਿਹਾ ਕਿ ਸਰਕਾਰ ਦਾ ਮਕਸਦ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ ਖੇਤੀ ਖਰਚੇ ਨੂੰ ਘਟਾਉਣਾ ਅਤੇ ਕਿਸਾਨਾ ਨੂੰ ਫਸਲਾਂ ਦਾ ਵਧੀਆ ਭਾਅ ਦੇਣਾ ਸ਼ਾਮਿਲ ਹੈ। ਸਰਕਾਰ ਫਸਲਾਂ ਦੀ ਬਰਬਾਦੀ ਨੂੰ ਵੀ ਰੋਕਣਾ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੇ ਪਹਿਲੇ 4 ਸਾਲਾਂ  ਚ ਖੇਤੀ ਬਜਟ ਨੂੰ 2.12 ਲੱਖ ਰੁਪਏ ਕੀਤਾ ਗਿਆ ਜੋ ਕਿ ਯੂਪੀਏ ਦੀ ਸਰਕਾਰ ਨਾਲੋ ਦੁੱਗਣਾ ਹੈ। ਉਨ੍ਹਾਂ ਦੱਸਿਆ ਕਿ ਬਜਟ 2018-19 ਵਿੱਚ ਇਹ ਕਦਮ ਚੁੱਕਿਆ ਗਿਆ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜਿਨਸ ਲਈ ਖਰਚੇ ਤੋ 150 ਫੀਸਦੀ ਵਧ ਭਾਅ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀ ਇਸ ਤੇ ਧਿਆਨ ਦੇ ਰਹੇ ਹਾਂ ਕਿ ਕਚੇ ਮਾਲ ਦੀ ਲਾਗਤ ਘਟ ਹੋਵੇ, ਕਿਸਾਨਾਂ ਨੂੰ ਪੈਦਾਵਾਰ ਦਾ ਸਹੀ ਮੁਲ ਮਿਲੇ ਤੇ ਫਸਲਾਂ ਦੀ ਪੈਦਾਵਾਰ ’ਚ ਨੁਕਸਾਨ ਨਾ ਹੋਵੇ।ਪ੍ਰਧਾਨ ਮੰਤਰੀ ਨੇ ਦਸਿਆ ਹੈ ਕਿ ਪਹਿਲਾਂ ਖਾਦ ਦੇ ਲਈ ਲੰਬੀਆਂ  ਕਤਾਰਾਂ ਹੁੰਦੀਆਂ ਸਨ, ਪਰ ਹੁਣ ਕਿਸਾਨਾਂ ਨੂੰ ਆਸਾਨੀ ਨਾਲ ਖਾਦ ਮਿਲ ਜਾਂਦੀ ਹੈ। ਅਜ ਕਿਸਾਨਾਂ ਦੇ ਲਈ 100% ਨਿੰਮ ਦੀ ਕੋਟਿੰਗ ਵਾਲਾ ਯੂਰੀਆ ਦੇਸ਼ਭਰ  ਚ ਉਪਲਭਧ ਹੈ। ਫਸਲ ਕਟਾਈ ਦੇ ਬਾਅਦ ਜਦ ਕਿਸਾਨ ਦਾ ਉਤਪਾਦ ਬਜ਼ਾਰ  ਚ ਪਹੁੰਚਦਾ ਹੈ ਤਾਂ ਉਸ  ਚ ਉਸਨੂੰ ਆਪਣੀ ਉਪਜ ਦੀ ਸਹੀ ਕੀਮਤ ਮਿਲੇ, ਇਸਦੇ ਲਈ ਆਨਲਾਈਨ ਪਲੇਟਫਾਰਮ ਈਨਾਮ” ਸ਼ੁਰੂ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਆਪਣੀ ਉਪਜ ਦਾ ਪੂਰਾ ਪੈਸਾ ਮਿਲ ਸਕੇ ਤੇ ਵਡੀ ਗਲ ਕਿ ਹੁਣ ਵਿਚੋਲੇ ਕਿਸਾਨਾਂ ਦਾ ਲਾਭ ਨਹੀਂ ਮਾਰ ਸਕਣਗੇ।

The goal double the income of the farmers

Tags
Show More