NATIONAL

The identity of Sajjan Kumar by the massacre of 84 witnesses

84 ਸਿੱਖ ਕਤਲੇਆਮ ਗਵਾਹ ਨੇ ਕੀਤੀ ਸਜਣ ਕੁਮਾਰ ਦੀ ਪਹਿਚਾਣ

1984 ਦੇ ਸਿਖ ਕਤਲੇਆਮ ਮਾਮਲੇ ਵਿਚ ਗਵਾਹ ਬੀਬੀ ਚਾਮ ਕੌਰ ਨੇ ਅੱਜ ਅਦਾਲਤ ਵਿੱਚ ਦੋਸ਼ੀ ਵਜੋ ਕਾਂਗਰਸੀ ਆਗੂ ਸਜਣ ਕੁਮਾਰ ਦੀ ਪਹਿਚਾਣ ਕਰ ਲਈ ਹੈ।ਇਸ ਮਾਮਲੇ ਦੀ ਸੁਣਵਾਈ ਦਿਲੀ ਦੀ ਪਟਿਆਲਾ ਕੋਰਟ ਵਿਚ ਚਲ ਰਹੀ ਹੈ।  The identity of Sajjan Kumar by the massacre of 84 witnesses

ਗਵਾਹ ਨੇ ਅਜ ਅਦਾਲਤ ਵਿਚ ਸਜਣ ਕੁਮਾਰ ਦੀ ਪਹਿਚਾਣ ਕੀਤੀ ਅਤੇ ਅਦਾਲਤ ਨੂੰ ਦੱਸਿਆ ਕਿ ਨਵੰਬਰ 84 ਦੇ ਕਤਲੇਆਮ ਸਮੇਂ ਸੱਜਣ ਕੁਮਾਰ ਇੱਕ ਗੁੰਡਾ ਭੀੜ ਦੀ ਅਗਵਾਈ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਸਿੱਖਾਂ ਖਿਲਾਫ ਹਿੰਸਾ ਲਈ ਉਕਸਾ ਰਿਹਾ ਸੀ। ਇਸ ਗਵਾਈ ਕਾਰਨ ਸੱਜਣ ਕੁਮਾਰ ਦੇ ਅਦਾਲਤ ਵਿੱਚ ਪਸੀਦੇ ਛੁੱਟ ਗਏ। ਸੱਜਣ ਕੁਮਾਰ ਦੇ ਵਕੀਲਾਂ ਦੀ ਫੌਜ ਨੇ ਬੀਬਾ ਚਾਮ ਕੌਰ ਨੂੰ ਸਵਾਲਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਅਤੇ ਉਨ੍ਹਾ ਦੇ ਸਹਿਯੋਗੀ ਹਾਜ਼ਰ ਸਨ।

ਲੁਧਿਆਣੇ ਦੇ ਕਿਸਾਨ ਲਈ ਰੱਬ ਬਣ ਕੇ ਆਇਆ ਸਲਮਾਨ ਖਾਨ

ਕਮੇਟੀ ਦੇ ਵਕੀਲਾਂ ਵੱਲੋ ਹੀ ਇਹ ਕੇਸ ਲੜਿਆ ਜਾ ਰਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਹੋਵੇਗੀ। ਗਵਾਹ ਚਾਮ ਕੌਰ ਤੋ ਸਵਾਲ ਜਵਾਬ ਪੁਛੇ ਗਏ ਜਿਸ ’ਚ ਚਾਮ ਕੌਰ ਨੇ ਸਜਣ ਕੁਮਾਰ ਨੂੰ ਪਹਿਚਾਣਦਿਆਂ ਸਜਣ ਕੁਮਾਰ ‘ਤੇ ਨਵੰਬਰ 1984 ਸਮੇ ਭੀੜ ਨੂੰ ਭੜਕਾਉਣ ਦੇ ਇਲਜ਼ਾਮ ਲਾਏ ਗਏ।

The identity of Sajjan Kumar by the massacre of 84 witnesses

Tags
Show More