OPINION

….THEN WHO SAID TERRORIST TO BHAGAT SINGH…???

…..ਤਾਂ ਫਿਰ ਭਗਤ ਸਿੰਘ ਨੂੰ ਅਤਿਵਾਦੀ ਕਿਸ ਨੇ ਕਿਹਾ ?  

….THEN WHO SAID TERRORIST TO BHAGAT SINGH…???

ਸ਼ਹੀਦ ਭਗਤ ਸਿੰਘ ਨੂੰ ‘ਅੱਤਵਾਦੀ‘ ਅੰਗਰੇਜਾਂ ਨੇ ਨਹੀਂ, ਸਗੋਂ ਭਾਰਤੀਆਂ ਨੇ ਕਿਹਾ

‘ਭਗਤ ਸਿੰਘ ਇੱਕ ‘‘ਸੰਸੀਅਰ ਰੇਵੋਲੁਸ਼ਨਰੀ” – ਦਿੱਲੀ ਹਾਈਕੋਰਟ ਜਜਮੈਂਟ (1930)

‘ਭਗਤ ਸਿੰਘ ਇੱਕਲਾ ਕੁਝ ਨਹੀਂ, ਉਸ ਵਿਚ ਸਰਾਭੇ ਅਤੇ ਸਮੂਹ ਕ੍ਰਾਂਤੀਕਾਰੀਆਂ ਇਤਿਹਾਸ ਬੋਲਦਾ ਹੈ’

....THEN WHO SAID TERRORIST TO BHAGAT SINGH...?

….THEN WHO SAID TERRORIST TO BHAGAT SINGH…? ਅਕਸਰ ਮੰਨਿਆ ਜਾਂਦਾ ਹੈ ਕਿ ਬਰਤਾਨਵੀ ਸਾਮਰਾਜ ਭਗਤ ਸਿੰਘ ਅਤੇ ਸਾਥੀਆਂ ਨੂੰ ‘ਅੱਤਵਾਦੀ‘ ਮੰਨਦਾ ਰਿਹਾ ਹੈ ਅਤੇ ਰਾਣੀ ਵਿਰੁਧ ਧਰੋਹ ਦੇ ਦੋਸ਼ਾਂ ਵਜੋਂ ਹੀ ਉਹਨਾਂ ਨੂੰ ਫਾਂਸੀ ਦਿੱਤੀ ਗਈ, ਪਰ ਪਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ ਦੇ ਹਵਾਲੇ ਨਾਲ ਦਿੱਲੀ ਹਾਈਕੋਰਟ ਦੀ ਸਾਲ 1930 ਨਾਲ ਸਬੰਧਿਤ ਇੱਕ ਜਜਮੈਂਟ (ਅਪੀਲ ‘ਭਗਤ ਅਤੇ ਹੋਰ ਬਨਾਮ ਐਮਪਰਰ‘ ਏ.ਆਈ.ਆਰ. ਲਾਹੋਰ 1930) ਪ੍ਰਾਪਤ ਹੋਈ ਹੈ।

ਇਸ ਅਣਗੌਲੇ ਪਰ ਅਹਿਮ ਅਤੇ ਤਵਾਰੀਖੀ ਦਸਤਾਵੇਜ ਮੁਤਾਬਿਕ ਬਕੌਲ ਅੰਗਰੇਜ ਜੱਜ ‘ਭਗਤ ਸਿੰਘ ਇੱਕ ‘‘ਸੰਸੀਅਰ ਰੇਵੋਲੁਸ਼ਨਰੀ‘‘ ਹੈ (ਸੀ) । ਇਹ ਤਿੰਨ ਪੰਨਿਆਂ ਦਾ ਫ਼ੈਸਲਾ ਅਸੰਬਲੀ ਬੰਬ ਕੇਸ ‘ਚ ਸੈਸ਼ਨ ਜੱਜ ਦਿੱਲੀ ਦੇ ਫ਼ੈਸਲੇ ਵਿਰੁਧ ਉਸ ਵੇਲੇ ਹਾਈਕੋਰਟ ਵਿਚ ਦਾਇਰ ਕੀਤੀ ਗਈ ਅਪੀਲ ਵਿਚ ਆਇਆ ਸੀ।

....THEN WHO SAID TERRORIST TO BHAGAT SINGH...???

ਇਹ ਵੱਡਾ ਸੋਚਣ ਵਾਲਾ ਵਿਸ਼ਾ ਹੈ ਕਿ ਭਗਤ ਸਿੰਘ ਨੂੰ ‘ਅੱਤਵਾਦੀ‘ ਵਜੋਂ ਪੇਸ਼ ਕਰਨ ਦਾ ਪ੍ਰਾਪੇਗੰਡਾ ਅਖ਼ਿਰ ਕਿਸ ਦਾ ਰਿਹਾ ਹੈ ? ਖਾਸਕਰ ਉਦੋਂ ਜਦੋਂ ਅਜ਼ਾਦ ਹਿੰਦ ਫੌਜ ਦੇ ਮੁਖੀ ਨੇਤਾ ਸ਼ੁਭਾਸ਼ ਚੰਦਰ ਬੋਸ ਦੀ ਮੌਤ ਮਗਰੋਂ ਕੁਝ ਭਾਰਤੀ ਸਿਆਸਤਦਾਨਾਂ ਵਲੋਂ ਹੀ ਗੁੰਮਰਾਹਕੁਨ ਪ੍ਰਚਾਰ ਕੀਤਾ ਗਿਆ।

ਪ੍ਰੋਫੈਸਰ ਵੜੈਚ ਨੇ ਖੁਦ ਸਾਲਾਂ ਬਧੀ ਪੰਜਾਬ ਨਾਲ ਸਬੰਧਤ ਅਜ਼ਾਦੀ ਘੁਲਾਟੀਆਂ ਬਾਰੇ ਖੋਜ ਅਤੇ ਲੇਖਨ ਕਾਰਜ ਕੀਤੇ ਹਨ। ਉਹਨਾਂ ਕਿਹਾ ਕਿ ਇੱਕਲਾ ਭਗਤ ਸਿੰਘ ਹੀ ਸਭ ਕੁਝ ਨਹੀਂ ਹੈ,  ਭਗਤ ਸਿੰਘ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰਨਾਂ ਕ੍ਰਾਂਤੀਕਾਰੀਆਂ ਨੂੰ ਆਪਣਾ ਆਦਰਸ਼ ਮੰਨਦਾ ਸੀ ਅਤੇ ਇਹ ਕਹਿਣ ਵਿਚ ਕੋਈ ਕੁਥਾਂ ਨਹੀਂ ਹੋਵੇਗਾ ਕਿ ਭਗਤ ਸਿੰਘ ਵਿਚ ਸਰਾਭੇ ਹੋਰਾਂ ਦਾ ਹੀ ਇਤਿਹਾਸ ਬੋਲਦਾ ਹੈ।

ਵੜੈਚ ਹੋਰਾਂ ਕਿਹਾ ਕਿ ਕ੍ਰਾਂਤੀਕਾਰੀਆਂ ਦੀ ਪਾਰਟੀ ਦਾ ਵੀ ਸਿਧਾਂਤ ਇਹੋ ਸੀ, ਕਿ ਸਾਰੇ ਫੈਸਲੇ ਇੱਕ ਕਮੇਟੀ ਹੀ ਲੈਂਦੀ ਹੁੰਦੀ ਸੀ, ਜਿਸ ਵਿਚ ਭਗਤ ਸਿੰਘ ਅਤੇ ਚੰਦਰ ਸ਼ੇਖਰ ਅਜ਼ਾਦ ਵੀ ਮਹਿਜ ਇੱਕ ਮੈਂਬਰ ਹੀ ਸਨ, ਪਰ ਫੈਸਲੇ ਲਾਗੂ ਕਰਨ ਦੇ ਅਖਤਿਆਰ ਅਜਾਦ ਕੋਲ ਹੀ ਹੁੰਦੇ ਸਨ। ਪ੍ਰੋਫੈਸਰ ਵੜੈਚ ਅਨੁਸਾਰ ਇੱਕਲੇ ਭਗਤ ਸਿੰਘ ਨੂੰ ਨਿੱਜੀ ਤੌਰ ਪੂਜਣਾ, ਭਗਤ ਸਿੰਘ ਦੀ ਹੀ ਸੋਚ ਦੇ ਖਿਲਾਫ਼ ਜਾਂਦਾ ਹੈ, ਖ਼ਾਸਕਰ ਉਦੋਂ, ਜਦੋਂ ਭਗਤ ਸਿੰਘ ਆਪਣਾ ਪ੍ਰੇਰਨਾ ਸਰੋਤ ਕਰਤਾਰ ਸਿੰਘ ਸਰਾਭਾ ਅਤੇ ਹੋਰਨਾਂ ਸੀਨੀਅਰ ਅਤੇ ਸਾਥੀ ਕ੍ਰਾਂਤੀਕਾਰੀਆਂ ਨੂੰ ਮੰਨਦੇ ਰਹੇ ਸਨ।

ਵੜੈਚ ਨੇ ਸ਼ਹੀਦ ਭਗਤ ਸਿੰਘ ਨੂੰ ‘ਅੱਤਵਾਦੀ’ ਕਿਹਾ ਜਾਂਦਾ ਰਿਹਾ ਹੋਣ ਤੇ ਕਿਹਾ ਕਿ ਭਗਤ ਸਿੰਘ ਅਤੇ ਸਾਥੀਆਂ ਨੂੰ ਪੁਲਿਸ ਅਫਸਰ ਸਾਂਡਰਸ ਅਤੇ ਬਾਦਸ਼ਾਹ ਵਿਰੁਧ ਜੰਗ ਵਿਢਣ ਦੇ ਦੋਸ਼ ਵਿਚ ਮੌਤ ਦੀ ਸਜ਼ਾ ਦਿੱਤੀ ਗਈ ਸੀ, ਜੋ ਉਸ ਸਮੇ ਕਨੂੰਨ ਮੁਤਾਬਿਕ ਫਾਂਸੀ ਜਾਂ ਉਮਰ ਕੈਦ ਕੋਈ ਵੀ ਇੱਕ ਸਕਦੀ ਸੀ। ਪ੍ਰੋ: ਵੜੈਚ ਨੇ ਕਿਹਾ ਕਿ ਇੱਕ ਅਪਰਾਧੀ ਨੂੰ ੳੁਸ ਸਮੇ ਦੇ ਲਾਗੂ ਕਨੂੰਨ ਨੇ ਬਣਦੀ ਸਜ਼ਾ ਤਾਂ ਦੇਣੀ ਹੀ ਸੀ, ਫਿਰ ੳੁਹ ਭਾਵੇਂ ਕਿੰਨਾਂ ਵੀ ਵੱਡਾ ਕ੍ਰਾਂਤੀਕਾਰੀ ਕਿਉਂ ਨਾ ਰਿਹਾ ਹੋਵੇ। ਭਗਤ ਸਿੰਘ ਅਤੇ ਸਾਥੀ ਅੰਗਰੇਜ਼ੀ ਸਰਕਾਰ ਦੀ ਨਿਆਂ ਪ੍ਰਣਾਲੀ ਜਿਹੇ ਬੌਧਿਕ ਬਰਤਾਨਵੀ ਤਬਕੇ ਲਈ ਇੱਕ ਸੰਜੀਦਾ ਕ੍ਰਾਂਤੀਕਾਰੀ ਦੀ ਪਰਿਭਾਸ਼ਾ ਵਿਚ ਹੀ ਆਉਂਦੇ ਸਨ। ਪਰ ਬਾਅਦ ਵਿਚ ਸ਼ਹੀਦਾਂ ਦੇ ਅੱਤਵਾਦੀ ਹੋਣ ਬਾਰੇ ਪ੍ਰਚਾਰ ਕਿਉਂ ਅਤੇ ਕਿਸ ਦੇ ਕਹਿਣ ਤੇ ਹੋਇਆ? ਇਹ ਇੱਕ ਵਖਰੀ ਖੋਜ ਅਤੇ ਵਿਸ਼ਾ ਹੈ।

“ਸ਼ਹੀਦ ਭਗਤ ਸਿੰਘ ਨੂੰ ਇੱਕ ਫੁਕਰਾ ਬਣਾ ਕੇ ਰੱਖ ਦਿੱਤਾ, ਕਿੳੁਂਕਿ ਧਾਰਨਾਵਾਂ ਵਧ ਨੇ ਤੇ ਵਾਕਫੀਅਤ ਘੱਟ ਹੈ”-ਪ੍ਰੋ ਵੜੈਚ

....THEN WHO SAID TERRORIST TO BHAGAT SINGH...?
ਦਿੱਲੀ ਹਾਈਕੋਰਟ ਦੇ ਉਸ ਫੈਸਲੇ ਦਾ ਇੱਕ ਹਿੱਸਾ ਜਿਸ ਵਿਚ ਭਗਤ ਸਿੰਘ ਨੂੰ ਅੰਗਰੇਜ ਜੱਜ ਵਲੋਂ ਇੱਕ ਸੰਨਸੀਅਰ ਕ੍ਰਾਂਤੀਕਾਰੀ ਮੰਨਿਆ, ਨਾਲ ਹੀ ਸਬੰਧਤ ਬੈਂਚ ਦਾ ਵੇਰਵਾ‘

ਸ਼ਹੀਦਾਂ ੳੁਪਰ ਲਗਾਤਾਰ ਖੋਜਾਂ ਕਰਨ ਵਾਲੇ ਅਾਹਲਾ ਦਿਮਾਗ ਦੇ ਮਾਲਕ ਪ੍ਰੋ: ਵੜੈਚ ਨੇ, ਇਸ ਗੱਲ ਉੱਤੇ ਵੀ ਰੰਜ ਪ੍ਰਗਟ ਕੀਤਾ ਕਿ ਅੱਜ-ਕੱਲ ਵਾਹਨਾਂ, ਟੀ-ਸ਼ਰਟਾਂ ਆਦਿ ਉੱਤੇ ਭਗਤ ਸਿੰਘ ਦੀਆਂ ਤਸਵੀਰਾਂ, ਸਟੀਕਰਾਂ ਆਦਿ ਵਿਚ ਉਹਨਾਂ ਨੂੰ ਇੱਕ ਹਿੰਸਾਵਾਦੀ- ਫੁਕਰੇ ਜਿਹੇ ਨੌਜਵਾਨ ਦੀ ਤਰਾਂ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਗਤ ਸਿੰਘ ਦੀ ਅਸਲ ਤਸਵੀਰ ਦੇਖਣ ਦੀ ਜ਼ਰੂਰਤ ਹੈ, ਜਿਸ ਵਿਚ ਉਹ ਇੱਕ ਪਗੜੀਧਾਰੀ ਮਲੂਕ ਜਿਹੇ ਮੁਛ-ਫੁੱਟ ਦੀ ਤਰਾਂ ਨਜ਼ਰ ਆ ਰਹੇ ਹਨ। ਜਿਸ  ਨੂੰ ਪ੍ਰਚਾਰੇ ਜਾਣ ਦੀ ਵਕਾਲਤ ਪ੍ਰੋ: ਵੜੈਚ ਨੇ ਕੀਤੀ ਹੈ। ੳੁਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਭਗਤ ਸਿੰਘ ਦਾ ਸਹੀ ਬਿੰਬ ਬਣਨਾ ਚਾਹੀਦਾ ਹੈ,  ਨਾ ਕਿ ਇੱਕ ਛੋਕਰੇ ਜਿਹੇ ਦਾ।

ਮਲਵਿੰਦਰਜੀਤ ਵੜੈਚ ਨੇ ਕਿਹਾ ਕਿ ਵੈਸੇ ਵੀ ਅੱਜ-ਕੱਲ ਭਗਤ ਸਿੰਘ ਬਾਰੇ ਧਾਰਨਾਵਾਂ ਤਾਂ ਬਹੁਤ ਬਣੀਆਂ ਹੋਈਆਂ ਹਨ, ਪਰ ਉਹਨਾਂ ਬਾਰੇ ਲੋਕਾਂ ਵਿਚ ਵਾਕਫੀਅਤ ਬਹੁਤ ਘੱਟ ਹੈ। ਉਹਨਾਂ ਭਗਤ ਸਿੰਘ ਨੂੰ ਇੱਕ ਸ਼ਖਸ-ਮਾਤਰ ਵਜੋਂ ਜਾਣੀਆਂ ਜਾਣ ਨਾਲੋਂ ਆਜ਼ਾਦੀ ਲਹਿਰ ਦੇ ਇੱਕ ਸਮੂਹਿਕ ਚਿੰਨ ਵਜੋਂ ਜਾਣਿਆ ਜਾਣ ਤੇ ਜ਼ੋਰ ਦਿਤਾ।

ਧੰਨਵਾਦ ਸਹਿਤ – ਨੀਲ ਭਲਿੰਦਰ ਸਿੰਘ,  ਰੋਜ਼ਾਨਾ ਸਪੋਕਸਮੈਨ

Tags
Show More

Leave a Reply

Your email address will not be published. Required fields are marked *

Close