Punjab

Three Friends Found Died In The Railway Line

ਰੇਲ ਲਾਈਨ ਤੋ ਮਿਲੀਆ ਤਿੰਨ ਦੋਸਤਾਂ ਦੀਆ ਲਾਸ਼ਾ

ਰੇਲ ਲਾਈਨ ਤੋ ਮਿਲੀਆ ਤਿੰਨ ਦੋਸਤਾਂ ਦੀਆ ਲਾਸ਼ਾ

ਟੋਹਾਣਾ ਦੇ ਪਿੰਡ ਕੰਨੜ੍ਹੀ ਦੇ ਤਿੰਨ ਨੌਜਵਾਨਾਂ ਦੀਆਂ ਕੱਟੀਆਂ-ਵੱਢੀਆਂ ਲਾਸ਼ਾ ਪਿੰਡ ਦੀ ਸੀਮਾ ਤੇ ਸਥਿਤ ਫਿਰੋਜ਼ਪੁਰ ਦਿੱਲੀ ਦੋਹਰੇ ਰੇਲ ਮਾਰਗ ਤੇ ਦਿੱਲੀ ਜਾਣ ਵਾਲੀ ਲਾਈਨ ਤੋ ਮਿਲਣ ਕਾਰਨ ਪਿੰਡ ਵਿੱਚ ਮਾਤਮ ਛਾ ਗਿਆ ਹੈ। ਤਿੰਨੋ ਨੌਜਵਾਨ ਵੀਹ ਸਾਲਾ ਤੋ ਘੱਟ ਉਮਰ ਦੇ ਸਨ ਤੇ ਉਨ੍ਹਾ ਦੀ ਆਪਸ ਵਿੱਚ ਪੱਕੀ ਦੋਸਤੀ ਸੀ। ਉਹ ਬੀਤੇ ਦਿਨ ਆਪਣੇ ਮਾਪਿਆਂ ਨੂੰ ਇਹ ਆਖ ਕੇ ਗਏ ਸਨ ਕਿ ਉਹ ਕੁਰੂਕਸ਼ੇਤਰ ਬ੍ਰਹਮ ਸਰੋਵਰ ਵਿੱਚ ਇਸ਼ਨਾਨ ਕਰਨ ਜਾ ਰਹੇ ਹਨ।

Three Friends Found Died In The Railway Line

ਅੱਜ ਸਵੇਰੇ ਰੇਲ ਲਾਈਨ ਤੇ ਪਈਆ ਲਾਸ਼ਾ ਦੀਆਂ ਫੋਟੋਆ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਪਿੱਛੋ ਮਿ੍ਰਤਕਾ ਦੀ ਸ਼ਨਾਖ਼ਤ ਹੋ ਸਕੀ ਅਤੇ ਮ੍ਰਿਤਕਾ ਦੇ ਮਾਪੇ  ਮੌਕੇ ’ਤੇ ਪੁੱਜੇ। ਨੌਜਵਾਨਾਂ ਦੀ ਸ਼ਨਾਖ਼ਤ ਨਵੀਨ ਪੁੱਤਰ ਸੁੰਦਰ, ਅਸ਼ੋਕ ਪੁੱਤਰ ਸੱਤਾਰਾਮ ਤੇ ਮੋਨੂੰ ਪੁੱਤਰ ਕ੍ਰਿਸ਼ਨ ਵਜੋ ਹੋਈ ਹੈ। ਬਠਿੰਡਾ ਤੋ ਦਿੱਲੀ ਜਾਣ ਵਾਲੀਆਂ ਗੱਡੀਆਂ ਦੇ ਚਾਲਕਾ ਨੇ ਟੋਹਾਣਾ ਰੇਲਵੇ ਸਟੇਸ਼ਨ ਦੇ ਅਧਿਕਾਰੀ ਨੂੰ ਸੂਚਨਾ ਦਿੱਤੀ ਤਾਂ ਪੁਲੀਸ ਟੀਮ ਵੀ ਮੌਕੇ ਤੇ ਪੁੱਜੀ।

ਬੀਚ ਕੰਢੇ ਸਵਿਮਸੂਟ ‘ਚ ਹੌਟ ਲੁੱਕ ਦਿੰਦੀ ਨਜ਼ਰ ਆਈ ਬ੍ਰਿਟਿਸ਼ ਅਦਾਕਾਰਾ

Love Islands Rosie Williams Swim Suit Pic

ਰੇਲਵੇ ਪੁਲੀਸ ਨਰਵਾਣਾ ਨੇ ਪੰਚਨਾਮਾ ਕਰ ਕੇ ਲਾਸ਼ਾਂ ਨੂੰ ਪੋਸਟਮਰਟਮ ਲਈ ਕਸਬੇ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਪਿੰਡ ਦੇ ਵੱਡੀ ਗਿਣਤੀ ਲੋਕ ਪੁੱਜੇ ਹੋਏ ਸਨ। ਪੋਸਟਮਾਰਟਮ ਤੋ ਬਾਅਦ ਸ਼ਾਮ ਵੇਲੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਤਿੰਨੋ ਲੜਕੇ ਗੂੜ੍ਹੇ ਮਿੱਤਰ ਸਨ। ਨਵੀਨ ਫੋਟੋਗ੍ਰਾਫ਼ੀ ਦਾ ਕੰਮ ਕਰਦਾ ਸੀ, ਜਦੋਕਿ ਅਸ਼ੋਕ ਤੇ ਮੋਨੂੰ ਬਿਜਲੀ ਦੀ ਦੁਕਾਨ ਤੇ ਕੰਮ ਕਰਦੇ ਸਨ।

Three Friends Found Died In The Railway Line

Three Friends Found Died In The Railway Line

ਮੋਨੂੰ ਟੋਹਾਣਾ ਦੇ ਇਕ ਨਿੱਜੀ ਸਕੂਲ ਵਿੱਚ ਦਸਵੀ ਦਾ ਵਿਦਿਆਰਥੀ ਵੀ ਦੱਸਿਆ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਸੱਜਣ ਸਿੰਘ ਨੇ ਦੱਸਿਆ ਕਿ ਇਨ੍ਹਾ ਬਾਰੇ ਪਿੰਡ ਵਿੱਚ ਕੋਈ ਬੁਰੀ ਗੱਲ ਜਾ ਬੁਰੀ ਆਦਤ ਬਾਰੇ ਨਹੀ ਸੀ ਸੁਣਿਆ। ਰੇਲ ਤੇ ਪਈਆਂ ਲਾਸ਼ਾ ਤੋ ਲੋਕ ਅੰਦਾਜ਼ਾ ਲਾ ਰਹੇ ਸਨ ਕਿ ਤਿੰਨੇ ਦੋਸਤ ਜੱਫ਼ੀ ਪਾ ਕੇ ਰੇਲ ਅੱਗੇ ਆਏ। ਇਸ ਕਾਰਨ ਪੁਲੀਸ ਖ਼ੁਦਕੁਸ਼ੀ ਦੇ ਨਜ਼ਰੀਏ ਤੋ ਵੀ ਜਾਂਚ ਕਰ ਰਹੀ ਹੈ।

Tags
Show More

Leave a Reply

Your email address will not be published. Required fields are marked *