Punjab

ਤਿੰਨ ਨਵੇਂ ਸੈਨਿਕ ਸਕੂਲਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ

ਤਿੰਨ ਨਵੇਂ ਸੈਨਿਕ ਸਕੂਲਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ

ਚੰਡੀਗੜ, 25 ਮਾਰਚ: ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੀ ਸੈਨਿਕ ਸਕੂਲ ਸੁਸਾਇਟੀ ਦੇ ਬੋਰਡ ਆਫ ਗਵਰਨਰਜ਼ ਨੇ ਅਕਾਦਮਿਕ ਸੈਸ਼ਨ, 2019-20 ਲਈ ਚੰਦਰਾਪੁਰ (ਮਹਾਰਾਸ਼ਟਰ), ਮੇਨਪੁਰੀ (ਉੱਤਰ ਪ੍ਰਦੇਸ਼) ਅਤੇ ਝਾਂਸੀ (ਉੱਤਰ ਪ੍ਰਦੇਸ਼) ਵਿਖੇ ਸਥਾਪਤ ਤਿੰਨ ਨਵੇਂ ਸੈਨਿਕ ਸਕੂਲਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਪਾਸੋਂ ਪ੍ਰਵੇਸ਼ ਪ੍ਰੀਖਿਆ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਸੋਸਾਈਟੀ ਦੇ ਬੋਰਡ ਆਫ ਗਵਰਰਨਜ਼ ਨੇ ਦੱਸਿਆ ਕਿ ਇਨਾਂ ਸਕੂਲਾਂ ਵਿੱਚ ਛੇਵੀਂ ਜਮਾਤ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 21 ਅਪਰੈਲ, 2019 ਨੂੰ ਹੋਵੇਗੀ ਤਾਂ ਕਿ ਵਿਦਿਆਰਥੀ ਮੌਜੂਦਾ ਵਿਦਿਅਕ ਸੈਸ਼ਨ ਦੌਰਾਨ ਇਨਾਂ ਸਕੂਲਾਂ ਵਿੱਚ ਦਾਖਲੇ ਦੇ ਯੋਗ ਹੋ ਸਕਣ। Three new recruitment requests for schools

 

ਬੋਰਡ ਆਫ ਗਵਰਨਰਜ਼ ਦੇ ਫੈਸਲੇ ਮੁਤਾਬਕ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਲਈ ਯੋਗ ਲੜਕਿਆਂ ਦੀ ਉਮਰ 31 ਮਾਰਚ, 2019 ਤੱਕ 10 ਤੋਂ 12 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਇਸ ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 29 ਮਾਰਚ, 2019 ਹੈ। ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਲੜਕਿਆਂ ਦੇ ਦਾਖਲੇ ਲਈ ਕ੍ਰਮਵਾਰ 15 ਫੀਸਦੀ ਅਤੇ ਸਾਢੇ ਸੱਤ ਫੀਸਦੀ ਸੀਟਾਂ ਰਾਖਵੀਆਂ ਹਨ। ਬਾਕੀਆਂ ਵਿੱਚੋਂ 67 ਫੀਸਦੀ ਸੀਟਾਂ ਉਸ ਸੂਬੇ ਦੇ ਲੜਕਿਆਂ ਲਈ ਰਾਖਵੀਆਂ ਹੋਣਗੀਆਂ, ਜਿਸ ਸੂਬੇ ਵਿੱਚ ਸੈਨਿਕ ਸਕੂਲ ਸਥਾਪਤ ਹੈ। ਬਾਕੀ ਬਚਦੀਆਂ 33 ਫੀਸਦੀ ਸੀਟਾਂ ਦੂਜੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੜਕਿਆਂ ਲਈ ਉਨਾਂ ਸੂਬਿਆਂ ਦੀ ਪੁਰਸ਼ ਆਬਾਦੀ ਦੇ ਅਨੁਪਾਤ ਮੁਤਾਬਕ ਹੋਣਗੀਆਂ।

 

ਇਸ ਸ਼੍ਰੇਣੀ ਵਿੱਚ ਨਾ ਭਰੀਆਂ ਜਾਣ ਵਾਲੀਆਂ ਸੀਟਾਂ ਦਾ ਗ੍ਰਹਿ ਸੂਬਿਆਂ ਦੀਆਂ ਸੀਟਾਂ ਵਿੱਚ ਮੈਰਿਟ ਦੇ ਆਧਾਰ ‘ਤੇ ਰਲੇਵਾਂ ਕਰ ਦਿੱਤਾ ਜਾਵੇਗਾ। ਸਾਬਕਾ ਸੈਨਿਕਾਂ ਸਮੇਤ ਸੇਵਾ ਨਿਭਾ ਰਹੇ ਸੈਨਿਕਾਂ ਦੇ ਲੜਕਿਆਂ ਲਈ ਵੀ 25 ਫੀਸਦੀ ਸੀਟਾਂ ਰਾਖਵੀਆਂ ਹਨ।

ਖਹਿਰਾ ਦੇ ਰੋਡ ਸ਼ੋਅ ਵਿੱਚ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਵੀ ਸ਼ਾਮਲ

Tags
Show More