NATIONAL

ਔਰਤਾਂ ਨੂੰ 33% ਰਾਖਵੀ ਸਿਟਾਂ ਦੇਵਾਂਗੇ: ਰਾਹੁਲ ਗਾਂਧੀ

ਔਰਤਾਂ ਨੂੰ 33% ਰਾਖਵੀ ਸਿਟਾਂ ਦੇਵਾਂਗੇ: ਰਾਹੁਲ ਗਾਂਧੀ

ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਰਲ ਵਿੱਚ ਲੋਕ ਸਭਾ ਚੋਣਾਂ 2019 ਦੀਆਂ ਮੁਹਿੰਮਾਂ ਦੀ ਸ਼ੁਰੂਆਤ ਕਰ ਦਿੱਤੀ। ਉਨ੍ਹਾਂ ਦਾ ਅੱਜ ਕੋਜ਼ੀਕੋਡ ਵਿਖੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ।ਇਸ ਤੋਂ ਇਲਾਵਾ ਅੱਜ ਰਾਹੁਲ ਗਾਂਧੀ ਨੇ ਬਹੁਤ ਸਾਰੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ। ਉਹ ਥ੍ਰਿਸੁਰ ਜ਼ਿਲ੍ਹੇ ਦੇ ਸ਼ਹਿਰ ਤ੍ਰਿਪ੍ਰਯਾਰ ਵਿਖੇ ‘ਮਛੇਰਿਆਂ ਦੀ ਸੰਸਦ’ ਵਿੱਚ ਵੀ ਸ਼ਿਰਕਤ ਕੀਤੀ।ਇਸ ਮੌਕੇ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿੱਚ ਆਈ, ਤਾਂ ਲੋਕ ਸਭਾ ਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਾਖਵਾਂਕਰਨ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। Today Rahul Gandhi started many programs

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਵਿਦਿਅਕ ਪ੍ਰਣਾਲੀ ਦੇ ਅੰਨ੍ਹੇਵਾਹ ਨਿਜੀਕਰਨ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਨਰਿੰਦਰ ਮੋਦੀ ਨੂੰ ਇਹ ਗੱਲ ਸਮਝ ਨਹੀਂ ਆਉਣੀ ਕਿ ਗ਼ਰੀਬ ਲੋਕ ਵੀ ਬਿਮਾਰ ਹੁੰਦੇ ਹਨ। ਉਨ੍ਹਾਂ ਕੋਲ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਇਲਾਜ ਕਰਵਾਉਣ ਜੋਗਾ ਧਨ ਨਹੀਂ ਹੁੰਦਾ।ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਸ੍ਰੀ ਮੋਦੀ ਦੋ ਤਰ੍ਹਾਂ ਦੇ ਭਾਰਤ ਚਾਹੁੰਦੇ ਹਨ, ਇੱਕ ਅਮੀਰਾਂ ਲਈ ਤੇ ਦੂਜਾ ਗ਼ਰੀਬਾਂ ਤੇ ਕਮਜ਼ੋਰਾਂ ਲਈ। ਉਨ੍ਹਾਂ ਕਿਹਾ ਕਿ ਸਿਰਫ਼ ਕਾਂਗਰਸ ਹੀ ਇੱਕਜੁਟ ਭਾਰਤ ਯਕੀਨੀ ਬਣਾ ਸਕਦੀ ਹੈ। ਔਰਤਾਂ ਲਈ 33% ਰਾਖਵੀ ਸਿਟਾਂ ਯਕੀਨੀ ਬਂਣਾਇਆ ਗਿਆ ਹਨ।

ਆਮਦਨ ਕਰ ਵਿਭਾਗ ਵੱਲੋਂ ਚੋਣਾਂ ਦੇ ਮੱਦੇਨਜਰ ਕੰਟਰੋਲ ਰੂਮ ਸਥਾਪਤ

Tags
Show More