NATIONAL

Traitor Monetary Criminal Bill, 2018 Conceded in Lok Sabha

ਭਗੌੜਾ ਵਿੱਤੀ ਅਪਰਾਧੀ ਬਿੱਲ ਲੋਕ ਸਭਾ 'ਚ ਪਾਸ

ਭਗੌੜਾ ਵਿੱਤੀ ਅਪਰਾਧੀ ਬਿੱਲ ਲੋਕ ਸਭਾ ‘ਚ ਪਾਸ

ਮਾਨਸੂਨ ਸੈਸ਼ਨ ਦੌਰਾਨ ਅੱਜ ਲੋਕ ਸਭਾ ‘ਚ ਭਗੌੜਾ ਵਿੱਤੀ ਅਪਰਾਧੀ ਬਿੱਲ 2018 ਪਾਸ ਹੋ ਗਿਆ। ਇਸ ਤੋਂ ਪਹਿਲਾਂ ਅੱਜ ਵੀਰਵਾਰ ਨੂੰ ਪਿਊਸ਼ ਗੋਇਲ ਨੇ ਭਗੌੜੇ ਵਿੱਤੀ ਅਪਰਾਧੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਕੇ ਦੇਸ਼ ਤੋਂ ਬਾਹਰ ਦੌੜਨ ‘ਤੇ ਉਨ੍ਹਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਸੰੰਬੰਧੀ ਬਿੱਲ ਨੂੰ ਚਰਚਾ ਲਈ ਲੋਕ ਸਭਾ ‘ਚ ਪੇਸ਼ ਕੀਤਾ, ਜਿਸ ਨੂੰ ਵਿਰੋਧੀ ਧਿਰ ਨੇ ਸਥਾਈ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ। Traitor Monetary Criminal Bill, 2018 Conceded in Lok Sabha

ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਬਿੱਲ ਨੂੰ ਪਿਛਲੇ ਸੈਸ਼ਨ ‘ਚ ਸਦਨ ‘ਚ ਪੇਸ਼ ਕੀਤਾ ਸੀ, ਜਿਸ ‘ਚ ਕੁੱਲ 100 ਕਰੋੜ ਰੁਪਏ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲੇ ਨੂੰ ਕਾਨੂੰਨ ਦੇ ਸ਼ਿਕੰਜੇ ‘ਚ ਲਿਆਉਣ ਲਈ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦਾ ਪ੍ਰਸਤਾਵ ਲਿਆਂਦਾ ਸੀ, ਇਹ ਬਿੱਲ ਉਸ ਦੀ ਜਗ੍ਹਾ ਲਵੇਗਾ। ਉਥੇ ਹੀ ਏ ਆਈ ਈ ਡੀ ਐੱਮ ਕੇ (ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ) ਦੇ ਟੀ ਜੀ ਵੈਂਕਟੇਸ਼ ਬਾਬੂ ਨੇ ਕਿਹਾ ਕਿ ਆਰਥਕ ਭਗੌੜਿਆਂ ਦੀਆਂ ਵਿਦੇਸ਼ਾਂ ਵਿਚਲੀਆਂ ਜਾਇਦਾਦ ਨੂੰ ਜ਼ਬਤ ਕਰਨ ਦੇ ਸੰੰਬੰਧ ‘ਚ ਬਿੱਲ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾ ਕਿਹਾ ਕਿ ਅਪਰਾਧ ਕਰਨ ਵਾਲਿਆਂ ਲਈ ਬਾਅਦ ‘ਚ ਕਾਰਵਾਈ ਦੇ ਪ੍ਰਸਤਾਵ ਤੋਂ ਜ਼ਿਆਦਾ ਜ਼ਰੂਰੀ ਪਹਿਲਾਂ ਹੀ ਸਾਵਧਾਨੀਆਂ ਵਰਤੀਆਂ ਜਾਣ। ਸ੍ਰੀ ਬਾਬੂ ਨੇ ਕਿਹਾ ਕਿ ਬੈਂਕਾਂ ਨੂੰ ਵੀ ਆਪਣੇ ਕਰਜ਼ ਦੀ ਭਰਪਾਈ ਅਤੇ ਡਿਫਲਾਟਰਾਂ ਦੀ ਜਾਇਦਾਦ ਛੇਤੀ ਜ਼ਬਤ ਕਰਨ ਦੇ ਅਧਿਕਾਰ ਮਿਲਣੇ ਚਾਹੀਦੇ ਹਨ।

Parliament Winter Session highlights
Monsoon Session Flooded With No Trust Motion

ਸਰਕਾਰ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ।

ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਨੇ ਕਿਹਾ ਕਿ ਬਿੱਲ ਦੇ ਉਦੇਸ਼ ਅਤੇ ਕਾਰਨਾਂ ‘ਚ 100 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦਾ ਕਰਜ਼ ਲੈ ਕੇ ਦੌੜ ਜਾਣ ਵਾਲਿਆਂ ਦੇ ਸੰਬੰਧ ‘ਚ ਕਾਰਵਾਈ ਦੀ ਗੱਲ ਕਹੀ ਗਈ ਹੈ, ਪਰ ਮੁੱਖ ਬਿੱਲ ‘ਚ ਇਸ ਬਾਰੇ ‘ਚ ਕੁਝ ਨਹੀਂ ਕਿਹਾ ਗਿਆ। ਸਰਕਾਰ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ।

ਉਨ੍ਹਾ ਕਿਹਾ ਕਿ ਚੰਗੀ ਗੱਲ ਹੋਵੇਗੀ, ਜੇ ਸਰਕਾਰ 100 ਕਰੋੜ ਰੁਪਏ ਦੀ ਹੱਦ ਨੂੰ ਹਟਾ ਦੇਵੇ ਅਤੇ ਇੱਕ ਰੁਪਇਆ ਵੀ ਬੈਂਕ ਦਾ ਲੁੱਟ ਕੇ ਜਾਣ ਵਾਲੇ ‘ਤੇ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ, ਪਰ ਬਿੱਲ ਨੂੰ ਕੇਵਲ ‘ਦਿਖਾਵਟੀ’ ਹੋਣ ਦਾ ਦੋਸ਼ ਲਾਉਂਦੇ ਹੋਏ ਉਹਨਾ ਕਿਹਾ ਕਿ ਇਸ ਮਸੌਦੇ ‘ਚ ਬਹੁਤ ਖਾਮੀਆਂ ਹਨ। ਉਨ੍ਹਾ ਕਿਹਾ ਕਿ ਭਗੌੜੇ ਆਰਥਕ ਅਪਰਾਧੀਆਂ ਵਿਰੁੱਧ ਪਹਿਲਾਂ ਹੀ ਇਸ ਪ੍ਰਕਾਰ ਦਾ ਸਖ਼ਤ ਕਾਨੂੰਨ ਵਾਲਾ ਬਿੱਲ ਲਿਆਂਦਾ ਗਿਆ ਹੈ। ਉਮੀਦ ਹੈ ਕਿ ਇਸ ਨਾਲ ਲੋਕ ਕੇਵਲ ਅਪਰਾਧ ਕਰਨ ਤੋਂ ਡਰਨਗੇ, ਬਲਕਿ ਅਪਰਾਧ ਕਰਕੇ ਫਰਾਰ ਹੋਏ ਦੋਸ਼ੀ ਕਾਨੂੰਨ ਦਾ ਸਾਹਮਣਾ ਕਰਨ ਲਈ ਵਾਪਸ ਆਉਣਗੇ।

Tags
Show More