Punjab

Two Pilgrims Detained After Lifting Body of Their Friend

ਦੋਸਤ ਦੀ ਲਾਸ਼ ਢੋਅ ਰਹੇ ਤਰਨ ਤਾਰਨ ਦੇ ਦੋ ਅਮਰਨਾਥ ਯਾਤਰੀ ਕਾਬੂ

ਦੋਸਤ ਦੀ ਲਾਸ਼ ਢੋਅ ਰਹੇ ਤਰਨ ਤਾਰਨ ਦੇ ਦੋ ਅਮਰਨਾਥ ਯਾਤਰੀ ਕਾਬੂ

ਸਰਕਾਰੀ ਅਧਿਕਾਰੀਆਂ ਨੂੰ ਬਿਨਾ ਸੂਚਿਤ ਕੀਤੇ ਆਪਣੇ ਦੋਸਤ ਦੀ ਲਾਸ਼ ਨੂੰ ਮੋਟਰਸਾਈਕਲ ਤੇ ਉਸ ਦੇ ਪਿੰਡ ਪਹੁੰਚਾਉਣ ਵਿੱਚ ਜੁਟੇ ਅਮਰਨਾਥ ਯਾਤਰਾ ਤੇ ਗਏ ਦੋ ਤਰਨ ਤਾਰਨ ਵਾਸੀਆ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਰਾਮਬਣ ਜ਼ਿਲ੍ਹੇ ਵਿੱਚ ਸਥਾਨਕ ਪੁਲਿਸ ਨੇ ਦੋਵਾ ਨੌਜਵਾਨਾ ਨੂੰ ਕਾਬੂ ਕੀਤਾ ਹੈ। two pilgrims detained after lifting body of their friend

ਰਾਮਬਣ ਦੇ ਸੀਨੀਅਰ ਪੁਲਿਸ ਕਪਤਾਨ ਮੋਹਨ ਲਾਲ ਨੇ ਦੱਸਿਆ ਕਿ ਪੰਜਾਬ ਦੇ ਤਰਨ ਤਾਰਨ ਦੇ ਰਹਿਣ ਵਾਲੇ ਦੋ ਨੌਜਵਾਨਾ ਨੇ ਆਪਣੇ ਦੋਸਤ ਬਲਕਾਰ ਸਿੰਘ (20) ਨੂੰ ਮ੍ਰਿਤਕ ਹਾਲਤ ਵਿੱਚ ਮੋਟਰਸਾਈਕਲ  ਤੇ ਲਿਜਾ ਰਹੇ ਸਨ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਸ ਦੇ ਦੋਸਤਾ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਨ੍ਹਾ ਦੱਸਿਆ ਕਿ ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ ‘ਤੇ ਬੀਤੀ ਸ਼ਾਮ ਤਿੰਨ ਮੋਟਰਸਾਈਕਲ ਸਵਾਰਾ ਨੂੰ ਪੁਲਿਸ ਨੇ ਰੋਕਿਆ ਤਾਂ ਦੇਖਿਆ ਕਿ ਵਿਚਕਾਰ ਬੈਠਾ ਵਿਅਕਤੀ ਬਿਲਕੁਲ ਸ਼ਾਂਤ ਸੀ। ਜਦ ਉਸ ਨੂੰ ਮ੍ਰਿਤਕ ਪਾਇਆ ਗਿਆ ਤਾਂ ਤੁਰੰਤ ਰਾਮਬਣ ਦੇ ਹਸਪਤਾਲ ਵਿੱਚ ਭਿਜਵਾਇਆ ਗਿਆ।

two pilgrims detained after lifting body of their friend
p4punjab.com/amarnath Yatra

ਪੁਲਿਸ ਮੌਤ ਦੇ ਅਸਲੀ ਕਾਰਨਾ ਦੀ ਕਰ ਰਹੀ ਹੈ ਪੜਤਾਲ 

ਐਸ ਐਸ ਪੀ ਨੇ ਦੱਸਿਆ ਕਿ ਦੋਵਾ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਪਹਿਲਗਾਮ ਰੂਟ ਰਾਹੀ ਅਮਰਨਾਥ ਗੁਫਾ ਦੇ ਦਰਸ਼ਨ ਕਰਨਾ ਜਾ ਰਹੇ ਸਨ ਪਰ ਜੰਮੂ ਪਹੁੰਚਣ ਤੋ ਪਹਿਲਾ ਬਲਕਾਰ ਸਿੰਘ ਨੂੰ ਚੰਗਾ ਮਹਿਸੂਸ ਨਹੀ ਸੀ ਹੋ ਰਿਹਾ। ਉਨ੍ਹਾ ਨੇ ਬਲਕਾਰ ਨੂੰ ਦਵਾਈ ਵੀ ਦਵਾਈ ਪਰ ਉਨ੍ਹਾ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ। ਐਸ ਐਪੀ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬਲਕਾਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਜਾਪਦੀ ਹੈ, ਪੁਲਿਸ ਮੌਤ ਦੇ ਅਸਲੀ ਕਾਰਨਾ ਦੀ ਪੜਤਾਲ ਕਰ ਰਹੀ ਹੈ। two pilgrims detained after lifting body of their friend

Tags
Show More

Leave a Reply

Your email address will not be published. Required fields are marked *