Punjab

Two robberies were occurred in day time

ਦਿਨ ਦਿਹਾੜੇ ਥਾਣਾ ਸਦਰ ਦੇ ਇਲਾਕੇ ਚ ਲੁੱਟ ਦੀਆਂ ਹੋਈਆਂ 2 ਵਾਰਦਾਤਾਂ

ਦਿਨ-ਦਿਹਾੜੇ ਥਾਣਾ ਸਦਰ ਦੇ ਇਲਾਕੇ ‘ਚ ਲੁੱਟ ਦੀਆਂ ਹੋਈਆਂ 2 ਵਾਰਦਾਤਾਂ

Two robberies were occurred in day time in the area of sadar police station ਬੁੱਧਵਾਰ ਨੂੰ ਕਮਿਸ਼ਨਰੇਟ ਦੇ ਥਾਣਾ ਸਦਰ ਦੇ ਇਲਾਕੇ ਵਿਚ 2 ਥਾਵਾਂ ਤੇ ਦਿਨ-ਦਿਹਾੜੇ ਹੋਈਆਂ ਲੁੱਟ ਦੀਆਂ ਵਾਰਦਾਤਾਂ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਪਹਿਲੀ ਵਾਰਦਾਤ  ਜਸਵਿੰਦਰ ਸਿੰਘ ਪੁੱਤਰ ਦਿਲਦਾਰ ਸਿੰਘ ਵਾਸੀ ਪਿੰਡ ਪਾੜਾ ਥਾਣਾ ਕਰਤਾਰਪੁਰ ਨਾਲ ਬੁੱਧਵਾਰ ਨੂੰ ਸਵੇਰੇ ਉਸ ਸਮੇਂ ਹੋਈ ਜਦੋਂ ਉਹ ਸਕਾਰਪੀਓ ਗੱਡੀ ਵਿਚ ਦੁੱਧ ਦੀ ਪੇਮੈਂਟ ਜਮਸ਼ੇਰ ਡੇਅਰੀ ਵਿਚ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਉਸ ਨੇ ਥਾਣਾ ਸਦਰ ਦੇ ਏ. ਐੱਸ. ਆਈ. ਰਣਜੀਤ ਸਿੰਘ ਨੂੰ ਦੱਸਿਆ ਕਿ ਉਹ ਪਿੰਡ ਫੋਲੜੀਵਾਲ ਵੱਲੋਂ ਜਾਂਦੇ ਗੰਦੇ ਨਾਲੇ ਰਾਹ ਤੋਂ ਨਿਕਲ ਰਿਹਾ ਸੀ ਕਿ ਅਚਾਨਕ ਗੱਡੀ ਵਿਚ ਖਰਾਬੀ ਆਉਣ ਤੇ ਉਹ ਹੇਠਾਂ ਉਤਰੇ ਤਾਂ ਡੇਅਰੀ ਵੱਲੋਂ ਆ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨ ਉਸ ਕੋਲ ਆ ਕੇ ਰੁਕੇ। ਇਕ ਨੇ ਉਸ ਨੂੰ ਦਾਤ ਦਿਖਾ ਕੇ ਸਭ ਕੁਝ ਉਸ ਦੇ ਹਵਾਲੇ ਕਰਨ ਲਈ ਕਿਹਾ।

ਉਸ ਦੇ ਮਨ੍ਹਾ ਕਰਨ ਤੇ ਉਨ੍ਹਾਂ ਨੇ ਉਸ ਤੇ ਦਾਤ ਨਾਲ 2-3 ਵਾਰ ਕਰ ਦਿੱਤੇ, ਪਰਸ ਖੋਹ ਲਿਆ ਅਤੇ ਬਾਅਦ ਵਿਚ ਉਸ ਤੋਂ  ਮੋਬਾਇਲ ਵੀ ਖੋਹ ਲਿਆ। ਜਸਵਿੰਦਰ ਸਿੰਘ ਨੇ ਦੱਸਿਆ ਕਿ ਪਰਸ ਵਿਚ 30 ਹਜ਼ਾਰ ਰੁਪਏ ਦੀ ਨਕਦੀ ਸੀ, ਜੋ ਉਸਨੇ ਦੁੱਧ ਦੇ ਬੂਥਾਂ ਤੋਂ ਇਕੱਠੀ ਕੀਤੀ ਸੀ ਅਤੇ ਜਮਸ਼ੇਰ ਦੀਆਂ ਡੇਅਰੀਆਂ ਵਿਚ ਜਮ੍ਹਾ ਕਰਵਾਉਣੀ ਸੀ।ਦੋਵੇਂ ਲੁਟੇਰੇ ਵਾਰਦਾਤ ਪਿੱਛੋਂ ਉਥੋਂ ਤੇਜ਼  ਰਫਤਾਰ ਬਾਈਕ ਲੈ ਕੇ ਫਰਾਰ ਹੋ ਗਏ।

Two robberies were occurred in day time

 

 ਇਕ  ਹੋਰ ਨੌਜਵਾਨ ਨੂੰ ਆਪਣਾ ਸ਼ਿਕਾਰ ਬਣਾਇਆ

ਇਨ੍ਹਾਂ ਲੁਟੇਰਿਆਂ ਨੇ ਇਸ ਵਾਰਦਾਤ ਤੋਂ ਕੁਝ ਸਮੇਂ ਬਾਅਦ ਹੀ ਦੀਵਾਲੀ ਪਿੰਡ ਨੇੜੇ ਪਿੰਡ ਨੱਥੇਵਾਲ ਵੱਲ ਜਾ ਰਹੇ ਇਕ ਬਾਈਕ ਸਵਾਰ ਹੋਰ ਨੌਜਵਾਨ ਨੂੰ ਆਪਣਾ ਸ਼ਿਕਾਰ ਬਣਾਇਆ। ਲੁਟੇਰਿਆਂ ਦਾ ਸ਼ਿਕਾਰ ਹੋਏ ਅਸ਼ੋਕ ਕੁਮਾਰ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਚਮਿਆਰਾ ਥਾਣਾ ਮਕਸੂਦਾਂ ਨੇ ਦੱਸਿਆ ਕਿ ਉਹ ਵਿਸ਼ਾਲ ਹੈਂਡਟੂਲ ਫੋਕਲ ਪੁਆਇੰਟ ਵਿਖੇ ਕੰਮ ਕਰਦਾ ਹੈ। ਉਹ ਆਪਣੇ ਪਿੰਡ ਚਮਿਆਰਾ ਤੋ ਬਾਈਕ ਤੇ ਆਪਣੇ ਸਹੁਰੇ ਘਰ ਨੱਥੇਵਾਲ ਵੱਲ ਜਾ ਰਿਹਾ ਸੀ ਜਦੋਂ ਉਹ ਦੀਵਾਲੀ ਪਿੰਡ ਨੇੜੇ ਰੇਲਵੇ ਫਾਟਕ ਕੋਲ ਪੁੱਜਾ ਤਾਂ ਪਿਛੋਂ ਆਏ ਤੇਜ਼ ਰਫਤਾਰ ਬਾਈਕ ਸਵਾਰ ਨੌਜਵਾਨਾਂ ਨੇ ਉਸ ਦੇ  ਬਾਈਕ ਵਿਚ ਟੱਕਰ ਮਾਰ ਕੇ ਉਸ ਨੂੰ ਰੋਕ ਲਿਆ। ਉਸ ਤੇ ਦਾਤ ਨਾਲ ਹਮਲਾ ਕਰ ਕੇ ਉਸ ਦਾ ਪਰਸ ਖੋਹ ਲਿਆ, ਜਿਸ ਵਿਚ 1200 ਰੁਪਏ ਦੀ ਨਕਦੀ  ਦੇ ਨਾਲ-ਨਾਲ  ਏ. ਟੀ. ਐੱਮ. ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਹੈਲਥ ਇੰਸ਼ੋਰੈਂਸ ਕਾਰਡ ਸੀ। ਬਾਈਕ ਸਵਾਰ ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਫਰਾਰ ਹੋ ਗਏ। ਪੁਲਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਵਾਰਦਾਤਾਂ ਨੂੰ ਇਕੋ ਲੁਟੇਰਾ ਗਿਰੋਹ ਨੇ ਅੰਜਾਮ ਦਿੱਤਾ ਹੈ।

Tags
Show More

Leave a Reply

Your email address will not be published. Required fields are marked *