NATIONAL

ਯੂ ਐਨ ਮੈਂਬਰ ਚੁੱਕ ਸਕਦੇ ਨੇ ‘ਦੂਜਾ ਕਦਮ’, ਅਜਹਰ ਨੂੰ ਬਚਾਇਆ ਚੀਨ ਨੇ

ਯੂ ਐਨ ਮੈਂਬਰ ਚੁੱਕ ਸਕਦੇ ਨੇ ‘ਦੂਜਾ ਕਦਮ’, ਅਜਹਰ ਨੂੰ ਬਚਾਇਆ ਚੀਨ ਨੇ

ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕੀਤੇ ਜਾਣ ਚੌਥੀ ਬਾਰ ਚੀਨ ਨੇ ਅੜਿੱਕਾ ਪਾਇਆ ਹੈ। ਇਸ ਤੋਂ ਨਰਾਜ਼ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਚੀਨ ਆਪਣੀ ਇਸ ਨੀਤੀ ਉਤੇ ਅੜਿਆ ਰਿਹਾ ਤਾਂ ਜ਼ਿੰਮੇਵਾਰ ਮੈਂਬਰ ਪਰਿਸ਼ਦ ਵਿਚ ‘ਹੋਰ ਕਦਮ’ ਚੁੱਕਣ ਲਈ ਮਜ਼ਬੂਰ ਹੋ ਸਕਦੇ ਹਨ।ਸੁਰੱਖਿਆ ਪਰਿਸ਼ਦ ਦੇ ਇਕ ਦੂਤ ਨੇ ਚੀਨ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਚੀਨ ਇਸ ਕੰਮ ਵਿਚ ਵਿਘਨ ਪੈਦਾ ਕਰਨਾ ਜਾਰੀ ਰੱਖਦਾ ਹੈ ਤਾਂ ਜ਼ਿੰਮੇਵਾਰ ਮੈਂਬਰ ਦੇਸ਼ ਸੁਰੱਖਿਆ ਪਰਿਸ਼ਦ ਵਿਚ ਹੋਰ ਕਦਮ ਚੁੱਕਣ ਉਤੇ ਮਜ਼ਬੂਰ ਹੋ ਸਕਦੇ ਹਨ। ਅਜਿਹੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ। UN member can pick ‘second step’, save Azhar China

 

ਦੂਤ ਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ ਉਤੇ ਕਿਹਾ। ਸੁਰੱਖਿਆ ਪਰਿਸ਼ਦ ਵਿਚ ਇਕ ਹੋਰ ਦੂਤ ਨੇ ਇਕ ਪ੍ਰਸ਼ਨ ਦੇ ਉਤਰ ਵਿਚ ਕਿਹਾ ਕਿ ‘ਚੀਨ ਨੇ ਚੌਥੀ ਵਾਰ ਸੂਚੀ ਵਿਚ ਅਜਹਰ ਨੂੰ ਸ਼ਾਮਲ  ਕੀਤੇ ਜਾਣ ਦੇ ਕਦਮ ਨੂੰ ਰੁਕਾਵਟ ਪਾਈ ਹੈ। ਚੀਨ ਨੂੰ ਕਮੇਟੀ ਨੂੰ ਆਪਣਾ ਇਹ ਕੰਮ ਕਰਨ ਤੋਂ ਨਹੀਂ ਰੋਕਣਾ ਚਾਹੀਦਾ, ਜੋ ਸੁਰੱਖਿਆ ਪਰਿਸ਼ਦ ਨੇ ਉਸ ਨੂੰ ਸੌਪੀ ਹੈ।

 

ਸੰਯੁਕਤ ਰਾਸ਼ਟਰ ਪਾਬੰਦੀ ਕਮੇਟੀ ਵਿਚ ਹੋਣ ਵਾਲਾ ਵਿਚਾਰ ਚਰਚਾ ਗੁਪਤ ਹੁੰਦਾ ਹੈ ਅਤੇ ਇਸ ਲਈ ਮੈਂਬਰ ਦੇਸ਼ ਜਨਤਕ ਤੌਰ ’ਤੇ ਇਸ ਉਤੇ ਟਿੱਪਣੀ ਨਹੀਂ ਕਰ ਸਕਦੇ। ਇਸ ਲਈ ਦੂਤਾਂ ਨੇ ਵੀ ਆਪਣੀ ਪਹਿਚਾਣ ਗੁਪਤ ਰੱਖੇ ਜਾਣ ਦੀ ਅਪੀਲ ਕੀਤੀ। ਦੂਤ ਨੇ ਕਿਹਾ ਕਿ ਚੀਨ ਦਾ ਇਹ ਕਦਮ ਅੱਤਵਾਦ ਦੇ ਖਿਲਾਫ਼ ਲੜਨ ਅਤੇ ਦੱਖਣੀ ਏਸ਼ੀਆ ਵਿਚ ਖੇਤਰੀ ਸਥਿਰਤਾ ਨੂੰ ਵਧਾਵਾ ਦੇਣ ਦੇ ਉਸਦੇ ਖੁਦ ਦੇ ਦੱਸੇ ਟੀਚਿਆਂ ਦੇ ਵਿਰੁਧ ਹੈ।

 

ਉਨ੍ਹਾਂ ਪਾਕਿਸਤਾਨ ਦੀ ਜ਼ਮੀਨ ਉਤੇ ਸਰਗਰਮ ਅੱਤਵਾਦ ਸਮੂਹਾਂ ਅਤੇ ਉਸਦੇ ਸਰਗਨਿਆਂ ਨੂੰ ਬਚਾਉਣ ਲਈ ਚੀਨ ਉਤੇ ਨਿਰਭਰ ਰਹਿਣ ਨੂੰ ਲੈ ਕੇ ਪਾਕਿਸਤਾਨ ਦੀ ਵੀ ਆਲੋਚਨਾ ਕੀਤੀ। ਅਮਰੀਕੀ ਸੰਸਦ ਮੈਂਬਰ ਬ੍ਰੈਡ ਸ਼ੇਰਮੈਨ ਨੇ ਚੀਨ ਦੇ ਇਸ ਕਦਮ ਨੂੰ ਗੈਰਜ਼ਿੰਮੇਵਾਰ ਕਰਾਰ ਦਿੱਤਾ ਅਤੇ ਕਿਹਾ ਕਿ ਚੀਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਨੂੰ ਉਸ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜਹਰ ਉਤੇ ਪਾਬੰਦੀ ਲਾਉਣ ਤੋਂ ਰੋਕ ਦਿੱਤਾ, ਜਿਸਨੇ 14 ਫਰਵਰੀ ਨੂੰ ਭਾਰਤ ਵਿਚ ਪੁਲਵਾਮਾ ਹਮਲਾ ਕੀਤਾ ਸੀ। ਮੈਂ ਚੀਨ ਨੂੰ ਅਪੀਲ ਕਰਦਾ ਹਾਂ ਕਿ ਉਹ ਸੰਯੁਕਤ ਰਾਸ਼ਟਰ ਨੂੰ ਅਜਹਰ ਉਤੇ ਪਾਬੰਦੀ ਲਗਾਉਣ ਦੇਵੇ।  ਹੈਰੀਟੇਜ ਫਾਉਡੇਸ਼ਨ ਦੇ ਜੈਫ ਸਿਮਥ ਅਤੇ ਅਮਰੀਕਨ ਇੰਟਰਪ੍ਰਾਈਜ ਇੰਸਟੀਟਿਊਟ ਦੇ ਸਦਾਨੰਦ ਧੂਮੇ ਸਮੇਤ ਅਮਰੀਕੀ ਥਿੰਕ ਟੈਂਕ ਦੇ ਕਈ ਮੈਂਬਰਾਂ ਨੇ ਵੀ ਚੀਨ ਦੇ ਇਸ ਕਦਮ ਦੀ ਨਿੰਦਾ ਕੀਤੀ।

 

ਜ਼ਿਕਰਯੋਗ ਹੈ ਕਿ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨਣ ਲਈ ਭਾਰਤ ਦੀ ਕੋਸ਼ਿਸ਼ ਨੂੰ ਉਸ ਸਮੇਂ ਇਕ ਹੋਰ ਝਟਕਾ ਲੱਗਿਆ ਜਦੋਂ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਉਸ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਵਾਲੇ ਪ੍ਰਸਤਾਵ ਉਤੇ ਤਕਨੀਕੀ ਰੋਕ ਲਗਾ ਦਿੱਤੀ। ਫਰਾਂਸ, ਬ੍ਰਿਟੇਨ ਅਤੇ ਅਮਰੀਕਾ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ 1267 ਅਲ ਕਾਇਦਾ ਸੈਂਕਸ਼ਨਜ ਕਮੇਟੀ ਦੇ ਤਹਿਤ ਅਜਹਰ ਨੂੰ ਅੱਤਵਾਦੀ ਐਲਾਨਣ ਦਾ ਪ੍ਰਸਤਾਵ 27 ਫਰਵਰੀ ਨੂੰ ਪੇਸ਼ ਕੀਤਾ ਸੀ।

ਗੌਤਮ ਗੰਭੀਰ ਚੋਣ ਲੜਨਗੇ ਭਾਜਪਾ ਦੀ ਸੀਟ ਤੋ

Tags
Show More