NATIONAL

ਹਿਮਾਚਲ ‘ਚ ਵਾਹਨਾਂ ਦੀ ਐਟਰੀ ਹੋਈ ਮਹਿੰਗੀ

ਹਿਮਾਚਲ 'ਚ ਵਾਹਨਾਂ ਦੀ ਐਟਰੀ ਹੋਈ ਮਹਿੰਗੀ

ਬਾਹਰੀ ਸੂਬਿਆਂ ਤੋ ਆਉਣ ਵਾਲੇ ਵਪਾਰਕ ਵਾਹਨਾ ਦੀ ਹਿਮਾਚਲ ਪ੍ਰਦੇਸ਼ ‘ਚ ਐਟਰੀ ਮਹਿੰਗੀ ਹੋ ਗਈ ਹੈ। ਮੈਕਸੀ, ਟੈਕਸੀ, ਟ੍ਰੈਵਲਰ ਸਣੇ ਹੋਰ ਕਈ ਵਪਾਰਕ ਵਾਹਨਾਂ ਤੋ ਵਸੂਲੀ ਜਾਣ ਵਾਲੀ ਕੰਪੋਜ਼ਿਟ ਫੀਸ ‘ਚ ਸਰਕਾਰ ਨੇ 800 ਰੁਪਏ ਤੋ ਲੈ ਕੇ 12500 ਰੁਪਏ ਤਕ ਵਾਧਾ ਕਰ ਦਿੱਤਾ ਹੈ। Vehicle entry in Himachal gets expensive

ਬੀਤੇ ਮੰਗਲਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਕੰਪੋਜ਼ਿਟ ਫੀਸ ਵਧਾਉਣ ਦਾ ਫੈਸਲਾ ਲਿਆ ਗਿਆ ਸੀ। ਪ੍ਰਦੇਸ਼ ਸਰਕਾਰ ਨੇ ਮਹੀਨੇ ਦੀ ਕੰਪੋਜ਼ਿਟ ਫੀਸ ‘ਚ ਵਾਧਾ ਕਰ ਜਿਥੇ ਵਪਾਰ ਲਈ ਵਰਤੇ ਜਾਣ ਵਾਲੇ ਵਾਹਨ ਮਾਲਿਕਾਂ ਨੂੰ ਝਟਕਾ ਦਿੱਤਾ ਹੈ, ਉਥੇ ਹੀ ਹੁਣ ਰੋਜ਼ਾਨਾ ਫੀਸ ਲੈਣ ਦਾ ਫੈਸਲਾ ਲੈ ਕੇ ਅਜਿਹੇ ਵਾਹਨ ਮਾਲਿਕਾਂ ਨੂੰ ਰਾਹਤ ਦਿੱਤੀ ਹੈ, ਜੋ ਕਦੇ-ਕਦੇ ਹਿਮਾਚਲ ‘ਚ ਆਉਦੇ ਹਨ।

ਪੰਜਾਬ ਚ ਲੱਗੀ ਹੁੱਕਾ ਬਾਰਾਂ ਤੇ ਪੱਕੇ ਤੌਰ ਤੇ ਰੋਕ

ਨਵੀ ਵਿਵਸਥਾ ਦੇ ਤਹਿਤ ਰੋਜ਼ਾਨਾ ਫੀਸ ਦਾ 15 ਗੁਣਾ ਮਹੀਨੇ ਦੀ ਫੀਸ ਹੋਵੇਗੀ। 12 ਸੀਟਰ ਤੋ ਜ਼ਿਆਦਾ ਸਮਰੱਥਾ ਵਾਲੇ ਵਾਹਨਾਂ ਦੀ ਹੁਣ ਮਹੀਨਾਵਾਰ ਕੰਪੋਜ਼ਿਟ ਫੀਸ 12500 ਰੁਪਏ ਤੋ ਵਧ ਕੇ 22500 ਰੁਪਏ ਹੋ ਗਈ ਹੈ। 10 ਤੋ 12 ਸੀਟਰ ਦੇ ਵਾਹਨਾਂ ਲਈ 3 ਹਜ਼ਾਰ, 8 ਤੋ 9 ਸੀਟਰ ਲਈ 5300 ਤੇ 6 ਸੀਟਰ ਤੋ ਘੱਟ ਸਮਰੱਥਾ ਵਾਲੇ ਵਾਹਨਾਂ ਦੀ 800 ਰੁਪਏ ਫੀਸ ਵਧੀ ਹੈ।

Vehicle entry in Himachal gets expensive

12 ਲੋਕਾਂ ਤੋ ਵਧ ਸਰਮੱਥਾ ਦੇ ਵਪਾਰਕ ਵਾਹਨਾਂ ਤੋ ਹੁਣ ਰੋਜ਼ਾਨਾ 1500 ਰੁਪਏ ਕੰਪੋਜ਼ਿਟ ਫੀਸ ਵਸੂਲੀ ਜਾਵੇਗੀ। ਮਹੀਨੇ ਲਈ ਇਨ੍ਹਾਂ ਵਾਹਨਾਂ ਤੋ ਰੋਜ਼ਾਨਾ 600 ਰੁਪਏ ਫੀਸ ਲਈ ਜਾਵੇਗੀ। ਮਹੀਨੇ ਦੇ 9 ਹਜ਼ਾਰ ਰੁਪਏ ਭੁਗਤਾਨ ਕਰਨੇ ਹੋਣਗੇ। 6 ਤੋ ਘੱਟ ਸਮਰੱਥਾ ਵਾਲੇ ਵਾਹਨਾਂ ਨੂੰ ਰੋਜ਼ਾਨਾ 200 ਰੁਪਏ ਕੰਪੋਜ਼ਿਟ ਫੀਸ ਦੇਣੀ ਹੋਵੇਗੀ। ਮਹੀਨੇ ਲਈ 3000 ਰੁਪਏ ਲੱਗਣਗੇ। ਪਹਿਲਾਂ ਇਨ੍ਹਾਂ ਦੀ ਫੀਸ 2200 ਰੁਪਏ ਸੀ। ਇਹ ਨਵੀ ਵਿਵਸਥਾ ਰਾਜਪੱਤਰ ‘ਚ ਨੋਟੀਫਿਕੇਸ਼ਨ ਜਾਰੀ ਹੋਣ ਤੋ ਬਾਅਦ ਲਾਗੂ ਹੋਵੇਗੀ।

Tags
Show More