Punjab

Vigilance nabs two Kanugos for taking bribes

ਵਿਜੀਲੈਂਸ ਨੇ ਰਿਸ਼ਵਤ ਲੈਦੇ ਦੋ ਕਾਨੂੰਗੋ ਕੀਤੇ ਕਾਬੂ

ਸੂਬੇ ਦੀ ਵਿਜੀਲੈਸ ਬਿਊਰੋ ਵੱਲੋਂ ਅੱਜ ਵੱਖ-ਵੱਖ ਕੇਸਾਂ ਵਿੱਚ ਰਿਸ਼ਵਤ ਲੈ ਦੇ ਦੋ ਕਾਨੂੰਗੋ ਰੰਗੇ ਹੱਥੀ ਕਾਬੂ ਕਰ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫਤਹਿਗੜ ਸਾਹਿਬ ਵਿੱਚ ਤਾਇਨਾਤ ਨਾਇਬ ਸਦਰ ਕਾਨੂੰਗੋ ਬਲਬੀਰ ਸਿੰਘ ਨੂੰ ਪਿੰਡ ਟੰਗੋਰੀ ਜ਼ਿਲਾ ਐਸ.ਏ.ਐਸ ਨਗਰ ਦੇ ਸ਼ਿਕਾਇਤ ਕਰਤਾ ਬਲਵਿੰਦਰ ਸਿੰਘ ਤੋਂ 6,000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ।

ਸ਼ਿਕਾਇਤ ਕਰਤਾ ਨੇ ਵਿਜੀਲੈਸ ਤੱਕ ਪਹੁੰਚ ਕੀਤੀ ਗਈ ਸੀ ਅਤੇ ਉਕਤ ਦੋਸੀ ‘ਤੇ ਦੋਸ਼ ਲਗਾਏ ਸਨ ਕਿ ਉਹ(ਉਕਤ ਕਾਨੂੰਗੋ) ਰਿਕਾਰਡ ਦੀ  ਕਾਪੀ ਜੋ ਪਹਿਲਾ ਹੀ ਅਦਾਲਤ ਵਿੱਚ ਜਮਾ ਕਰਵਾਈ ਜਾ ਚੁੱਕੀ ਹੈ, ਨੂੰ ਮੁਹੱਈਆ ਕਰਵਾਉਣ ਦੇ ਬਦਲੇ 6,000 ਰੁਪਏ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤ ਕਰਤਾ ਦੀ ਜਾਣਕਾਰੀ ਨੂੰ ਪੜਚੋਲਣ ਤੋਂ ਬਾਅਦ ਵਿਜੀਲੈਸ ਨੇ ਇੱਕ ਜਾਲ ਵਿਛਾਇਆ ਅਤੇ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਬਲਵਿੰਦਰ ਸਿੰਘ ਤੋਂ 6,000 ਰੁਪਏ ਰਿਸ਼ਵਤ ਲੈਦੇ ਹੋਏ ਉਕਤ ਦੋਸ਼ੀ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ।

Vigilance nabs two Kanugos for taking bribes

ਇੱਕ ਹੋਰ ਮਾਮਲੇ ਵਿੱਚ ਸ਼ਾਹਕੋਟ, ਜਲੰਧਰ ਵਿੱਚ ਤਾਇਨਾਤ ਕਾਨੂੰਗੋ ਸਰੂਪ ਸਿੰਘ ਨੂੰ ਸ਼ਿਕਾਇਤ ਕਰਤਾ ਵਰਿੰਦਰ ਸਿੰਘ ਵਾਸੀ ਪਿੰਡ ਖ਼ਾਨਪੁਰ ਰਾਜਪੂਤਾਂ ਜ਼ਿਲਾ ਜਲੰਧਰ ਤੋ 10,000 ਰੁਪਏ ਰਿਸ਼ਵਤ ਲੈਦਿਆਂ ਗਿਰਫਤਾਰ ਕੀਤਾ ਗਿਆ। ਸ਼ਿਕਾਇਤ ਕਰਤਾ ਨੇ ਵਿਜੀਲੈਸ ਨੂੰ ਦੱਸਿਆ ਕਿ ਤਹਿਸੀਲਦਾਰ ਦੀ ਅਦਾਲਤ ਵਿੱਚ ਚੱਲ ਰਹੇ ਉਸਦੀ ਖੇਤੀ ਯੋਗ ਜ਼ਮੀਨ ਦੀ ਵੰਡ ਨਾਲ ਸਬੰਧਤ ਮਾਮਲੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਦੇ ਇਵਜ਼ ਵਿੱਚ ਉਕਤ ਉਸ ਤੋ (ਵਰਿੰਦਰ ਸਿੰਘ ਤੋਂ) 10,000 ਰੁਪਏ ਦੀ ਮੰਗ ਕਰ ਰਿਹਾ ਸੀ। ਤੱਥਾਂ ਨੂੰ ਪੜਤਾਲਣ ਤੋ ਬਾਅਦ ਵਿਜੀਲੈਸ ਟੀਮ ਵੱਲੋਂ ਉਕਤ ਦੋਸ਼ੀ ਨੂੰ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਮੌਕੇ ‘ਤੇ ਹੀ ਗਿਰਫਤਾਰ ਕਰ ਲਿਆ  ਗਿਆ।

Vigilance nabs two Kanugos for taking bribes

ਬੁਲਾਰੇ ਨੇ ਦੱਸਿਆ ਦੋਵੇ ਦੋਸ਼ੀਆਂ ‘ਤੇ ਪੀ.ਸੀ. ਐਕਟ(ਭ੍ਰਿਸ਼ਟਾਚਾਰ ਰੋਕੂ ਕਾਨੂੰਨ) ਤਹਿਤ  ਕ੍ਰਮਵਾਰ ਵੀ.ਬੀ ਪੁਲਿਸ ਥਾਣਾ ਪਟਿਆਲਾ ਤੇ ਜਲੰਧਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Tags
Show More

Leave a Reply

Your email address will not be published. Required fields are marked *