Punjab

VISITORS GET A GLIMPSE OF PUNJAB`S HERITAGE ARTS

ਪੰਜਾਬ ਭਵਨ ਦਿੱਲੀ ਵਿਖੇ ਦੀਵਾਰ ਚਿੱਤਰਕਾਰੀ ਜ਼ਰੀਏ ਦਰਸਾਏ ਜਾਣਗੇ ਪੰਜਾਬ ਦਾ ਵਿਰਸਾ, ਕਲਾ ਤੇ ਹੋਰ ਪਹਿਲੂ

ਹੁਣ ਪੰਜਾਬ ਭਵਨ ਦਿੱਲੀ ਵਿਖੇ ਆਉਣ ਵਾਲੇ ਲੋਕ ਇਥੇ ਦੀਵਾਰ ਚਿੱਤਰਕਾਰੀ ਜ਼ਰੀਏ ਪੰਜਾਬ ਦੇ ਅਮੀਰ ਵਿਰਸੇ, ਕਲਾ, ਇਤਿਹਾਸ ਤੇ ਹੋਰ ਪਹਿਲੂਆਂ ਦੀ ਝਲਕ ਵੇਖ ਸਕਣਗੇ। ਰੈਜੀਡੈਟ ਕਮਿਸ਼ਨਰ, ਪੰਜਾਬ ਭਵਨ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਦੇ ਉਪਰਾਲੇ ‘ਅਡਾਪਟ ਏ ਵੌਲ’ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵੱਲੋਂ ਉਨਾ ਦੀਆਂ ਪ੍ਰਾਪਤੀਆਂ, ਕਲਾ ਤੇ ਹੋਰ ਵਿਸ਼ੇਸ਼ਤਾਵਾਂ ਨੂੰ ਦੀਵਾਰ ਪੇਂਟਿੰਗ ਦੇ ਕਲਾਮਈ ਜ਼ਰੀਏ ਰਾਹੀ ਦਰਸਾਇਆ ਜਾਵੇਗਾ। VISITORS GET A GLIMPSE OF PUNJAB`S HERITAGE ARTS

ਜ਼ਿਲਿਆਂ ਦੁਆਰਾ ਚਿੱਤਰਕਾਰੀ ਲਈ ਪੰਜਾਬ ਭਵਨ ਦੀਆਂ ਵੱਖ-ਵੱਖ ਦੀਵਾਰਾਂ ਨੂੰ ਅਪਣਾਉਣ ਸਬੰਧੀ ਇਸ ਉਪਰਾਲੇ ਤਹਿਤ ਹੁਣ ਤੱਕ ਪਟਿਆਲਾ, ਫਿਰੋਜ਼ਪੁਰ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ ਵੱਲੋ ਪੰਜਾਬ ਭਵਨ ਦੇ ਬਲਾਕ-ਏ ਅਤੇ ਬੀ ਦੀਆਂ ਦੀਵਾਰਾਂ ‘ਤੇ ਇਹ ਪੇਟਿੰਗਜ਼ ਬਣਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ।

ਰੈਜੀਡੈਂਟ ਕਮਿਸ਼ਨਰ ਵੱਲੋ ਦੀਵਾਰ ਚਿੱਤਰਕਾਰੀ ਦੇ ਚੱਲ ਰਹੇ ਕੰਮ ਦਾ ਅੱਜ ਜਾਇਜ਼ਾ ਲੈਣ ਉਪਰੰਤ ਦੱਸਿਆ ਗਿਆ ਕਿ ਇਸ ਉਪਰਾਲੇ ਦਾ ਇਕੋ-ਇਕ ਮੰਤਵ ਪੰਜਾਬ ਦੇ ਵਿਰਸੇ, ਇਤਹਾਸ, ਕਲਾ ਅਤੇ ਸੂਬੇ ਵੱਲੋ ਮੁਲਕ ਦੀ ਤਰੱਕੀ ਵਿੱਚ ਪਾਏ ਗਏ ਯੋਗਦਾਨ ਤੇ ਹੋਰ ਪਹਿਲੂਆਂ ਦੀ ਝਲਕ ਕਲਾਮਈ ਮਾਧਿਅਮ ਜ਼ਰੀਏ ਪੇਸ਼ ਕਰਨਾ ਹੈ। ਉਨਾ ਕਿਹਾ ਕਿ ਇਸ ਨਾਲ ਪੰਜਾਬ ਭਵਨ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ ਅਤੇ ਹੋਰ ਰਾਜਾਂ ਦੇ ਇਥੇ ਆਉਣ ਵਾਲੇ ਲੋਕ ਪੰਜਾਬ ਦੇ ਸੂਬੇ ਦੀਆਂ ਵਿਸ਼ੇਸ਼ਤਾਵਾਂ ਤੇ ਹੋਰ ਪਹਿਲੂਆਂ ਤੋ ਜਾਣੂੰ ਹੋ ਸਕਣਗੇ।

ਹਰ ਜ਼ਿਲੇ ਦੇ 55 ਉੱਦਮੀ ਨੌਜਵਾਨਾਂ ਨੂੰ ਡੇਅਰੀ ਕਿੱਤੇ ‘ਚ ਰੁਜ਼ਗਾਰ ਦੇਵਾਂਗੇ: ਬਲਬੀਰ ਸਿੰਘ ਸਿੱਧੂ

ਰੈਜੀਡੈਟ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਇਸ ਉਪਰਾਲੇ ਸਬੰਧੀ ਪੰਜਾਬ ਦੇ ਸਮੁੱਚੇ ਜ਼ਿਲਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ ਜਿਨਾ ਵੱਲੋ ਬਹੁਤ ਹੀ ਉਸਾਰੂ ਹੁੰਗਾਰਾ ਭਰਿਆ ਗਿਆ। ਜਿਥੇ ਚਾਰ ਜ਼ਿਲਿਆਂ ਵੱਲੋ ਦੀਵਾਰਾਂ ਅਪਣਾ ਕੇ ਆਪੋ ਆਪਣੀਆਂ ਪੇਟਿੰਗਜ਼ ਬਣਵਾਈਆਂ ਜਾ ਚੁੱਕੀਆਂ ਹਨ ਉਥੇ ਹੋਰ ਜ਼ਿਲਿਆਂ ਵੱਲੋ ਵੀ ਇਸ ਸਬੰਧੀ ਪੰਜਾਬ ਭਵਨ ਨਵੀ ਦਿੱਲੀ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ।  ਇਥੇ ਆਉਣ ਵਾਲੇ ਲੋਕਾਂ ਵੱਲੋ ਚਾਰ ਜ਼ਿਲਿਆਂ ਵੱਲੋਂ ਪੰਜਾਬ ਭਵਨ ਦੇ ਬਲਾਕ ਏ ਅਤੇ ਬੀ ਦੀਆਂ ਵੱਖ-ਵੱਖ ਦੀਵਾਰਾਂ ‘ਤੇ ਬਣਾਈਆਂ ਪੇਟਿੰਗਜ਼ ਵੇਖੀਆਂ ਜਾ ਸਕਦੀਆਂ ਹਨ। ਉਨਾ ਕਿਹਾ ਕਿ ਉਮੀਦ ਹੈ ਕਿ ਬਾਕੀ ਜ਼ਿਲਿਆਂ ਵੱਲੋਂ ਵੀ ਆਪਣਾ ਇਹ ਕੰਮ ਆਉਂਦੇ ਕੁਝ ਹਫਤਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਹ ਉਪਰਾਲਾ ਛੇਤੀ ਹੀ ਅੰਤਿਮ ਛੋਹਾਂ ਪ੍ਰਾਪਤ ਕਰ ਸਕੇਗਾ

VISITORS GET A GLIMPSE OF PUNJAB`S HERITAGE ARTS

Tags
Show More

Leave a Reply

Your email address will not be published. Required fields are marked *