Punjab

ਬਦਲਦੇ ਮੌਸਮ ਨੇ ਕਿਸਾਨ ਦੇ ਸਾਹ ਸਿਤੇ

ਪੰਜਾਬ ਵਿਚ ਕਈ ਥਾਂਵਾਂ ਤੇ ਗੜੇਮਾਰੀ ਦੀ ਸੰਭਾਵਨਾਂ

ਚੰਡੀਗੜ੍ਹ- ਪੰਜਾਬ ਵਿਚ ਬਦਲਦੇ ਮੌਸਮ ਦੇ ਮਿਜਾਜ਼ ਨੂੰ ਭਾਰਤ-ਪਾਕ ਸਬੰਧਾਂ ਨਾਲ ਜੋੜ ਕੇ ਜੇਕਰ ਵੇਖਿਆ ਜਾਵੇ ਤਾਂ  ਮੌਸਮ ਨਾਲ ਜੁੜੀ ਤਾਜ਼ਾ ਖ਼ਬਰ ਚਿੰਤਾ ਵਾਲੀ ਹੈ।weather changing trends

ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਦੇ ਮੌਸਮ ਦਾ ਮਿਜਾਜ ਬਦਲਿਆ ਬਦਲਿਆਾ ਜਾਪਣ ਲੱਗਾ ਸੀ ਅਤੇ ਭਾਰਤ ਵਲੋਂ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਵਿਰੁੱਧ ਕੀਤੀ ਕਾਰਵਾਈ ਨੇ ਜਿਥੇ ਦੇਸ਼ ਵਿਚ ਦੀਵਾਲੀ ਦਾ ਮਹੌਲ ਬਣਾ ਦਿੱਤਾ ਉਥੇ ਕੁਦਰਤ ਨੇ ਵੀ ਆਪਣੀ ਹਾਜ਼ਰੀ ਮੁੜ ਲਗਾ ਦਿੱਤੀ ਹੈ ਜਿਸ ਨਾਲ ਮੌਸਮ ਦਾ ਮਿਜਾਜ ਬਦਲ ਗਿਆ ਹੈ ਅਤੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਇਸ ਬਰਫ਼ਬਾਰੀ ਕਾਰਨ ਪੰਜਾਬ ਤੇ ਹੋਰ ਮੈਦਾਨੀ ਇਲਾਕਿਆਂ ‘ਤੇ ਕਿਸਾਨਾਂ ਲਈ ਖ਼ਤਰੇ ਦੇ ਬੱਦਲ ਛਾ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਚੰਡੀਗੜ੍ਹ ਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਨਾਲ ਗੜ੍ਹੇਮਾਰੀ ਹੋ ਸਕਦੀ ਹੈ। ਜਿੱਥੇ ਠੰਢਾ ਮੌਸਮ ਕਣਕ ਲਈ ਲਾਹੇਵੰਦ ਹੈ ਉੱਥੇ ਹੀ ਇਹ ਗੜ੍ਹੇਮਾਰੀ ਖੜ੍ਹੀ ਫ਼ਸਲ ਬੇਹੱਦ ਨੁਕਸਾਨਦਾਇਕ ਹੈ। ਅੰਮ੍ਰਿਤਸਰ, ਲੁਧਿਆਣਾ ਆਦਿ ਥਾਵਾਂ ‘ਤੇ ਗਰਜ ਤੇ ਚਮਕ ਨਾਲ ਕਣੀਆਂ ਪੈ ਸਕਦੀਆਂ ਹਨ। ਮੌਸਮੀ ਖਰਾਬੀ ਦਾ ਅਸਰ ਉੱਤਰ ਭਾਰਤ ਤੱਕ ਸਕਦਾ ਹੈ।

ਪ੍ਰੀਖਿਆਵਾਂ ਦੌਰਾਨ ਬੱਚਿਆਂ ਵੱਲੋ ਲਏ ਜਾਂਦੇ ਮਾਨਸਿਕ ਤਨਾਅ ਦਾ ਖਾਤਮਾ ਕਰੋ 

Tags
Show More

Leave a Reply

Your email address will not be published. Required fields are marked *