DIASPORAOPINION

What Is A Threat To Sikhi

ਸਿੱਖੀ ਨੂੰ ਕਿਸ ਤੋਂ ਖ਼ਤਰਾ ਹੈ?

What is a threat to Sikhi: ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿੱਖ ਖ਼ਤਰੇ ਵਿਚ ਹਨ, ਸਿੱਖੀ ਨੂੰ ਖ਼ਤਰਾ ਹੈ, ਆਉਣ ਵਾਲੇ ਸਮੇਂ ਵਿਚ ਸਿੱਖੀ ਅਲੋਪ ਹੋ ਜਾਵੇਗੀ ਆਦਿ। ਅਜਿਹੀਆਂ ਕਪੋਲ ਕਲਪਨਾਵਾਂ ਦੀ ਚਰਚਾ ਸਮੇਂ-ਸਮੇਂ ‘ਤੇ ਹੁੰਦੀ ਰਹਿੰਦੀ ਹੈ।
17ਵੀਂ ਸਦੀ ਵਿਚ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀਆਂ ਸ਼ਹਾਦਤਾਂ ਉਪਰੰਤ ਸਿੱਖੀ ਵਧੇਰੇ ਮਜ਼ਬੂਤੀ ਨਾਲ ਸਾਹਮਣੇ ਆਈ ਸੀ।
18ਵੀਂ ਸਦੀ ਵਿਚ ਮੁਗ਼ਲਾਂ ਨੇ ਸਿੱਖੀ ਨੂੰ ਖ਼ਤਮ ਕਰਨ ਲਈ ਪੁਰਜ਼ੋਰ ਯਤਨ ਕੀਤੇ ਸਨ। ਦੋ ਘੱਲੂਘਾਰੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਕੀਤੇ ਗਏ ਸਨ। ਇਸ ਸਮੇਂ ਦੌਰਾਨ ਸਿੱਖਾਂ ਵਿਚ ਇਹ ਮੁਹਾਵਰਾ ਜ਼ੋਰ ਫੜ ਗਿਆ ਸੀ ਕਿ:

ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ।

ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।

 What is a threat to Sikhiਪਰ ਇਸ ਸਮੇਂ ਦੌਰਾਨ ਵੀ ਪਹਿਲਾਂ ਮਿਸਲਾਂ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋਇਆ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਇਹ ਪਰਚਾਰ ਕੀਤਾ ਗਿਆ ਕਿ ਸਿੱਖਾਂ ਦੀ ਗਿਣਤੀ ਇਕ ਕਰੋੜ ਤੋਂ ਘੱਟ ਕੇ ਕੇਵਲ 18 ਲੱਖ ਰਹਿ ਗਈ ਹੈ ਅਤੇ ਕੁੱਝ ਸਮੇਂ ਬਾਅਦ ਇਹ ਸਿੱਖ ਵੀ ਦਿਖਾਈ ਨਹੀਂ ਦੇਣੇ।
ਇਸ ਸੰਬੰਧੀ ਪ੍ਰਸਿੱਧ ਇਤਿਹਾਸਕਾਰ ਗੋਕਲ ਚੰਦ ਨਾਰੰਗ ਦੁਆਰਾ 1946 ਵਿਚ ਪੇਸ਼ ਕੀਤੇ ਗਏ ਇਹ ਹਵਾਲੇ ਵਰਨਨਯੋਗ ਹਨ:
1. ਇਕ ਸਪਤਾਹਿਕ ਰਿਆਸਤ ਦਿੱਲੀ ਦੇ ਕੇਸਾਧਾਰੀ ਮਾਲਕ ਦੇ ਸੰਪਾਦਕ ਨੇ ਇਹ ਕਿਹਾ ਸੀ ਕਿ 75 ਵਰ੍ਹਿਆਂ ਪਿੱਛੋਂ ਕੋਈ ਵੀ ਕੇਸਾਧਾਰੀ ਸਿੱਖ ਦਿਖਾਈ ਨਹੀਂ ਦੇਵੇਗਾ।
2. ਪ੍ਰਸਿੱਧ ਲੇਖਕ ਖ਼ੁਸ਼ਵੰਤ ਸਿੰਘ ਨੇ ਕੇਸਾਧਾਰੀ ਸਿੱਖਾਂ ਸੰਬੰਧੀ ਪੇਸ਼ ਕੀਤੇ ਜਾ ਰਹੇ ਇਸ ਖ਼ਦਸ਼ੇ ‘ਤੇ ਟਿੱਪਣੀ ਕਰਦੇ ਹੋਏ ਇਸ ਦੀ ਉਮਰ 50 ਵਰ੍ਹੇ ਨਿਸਚਿਤ ਕਰ ਦਿੱਤੀ ਸੀ।
 What is a threat to Sikhiਇਸ ਸਮੇਂ ਦੌਰਾਨ ਹੀ ਦਰਬਾਰ ਸਾਹਿਬ ਵਿਚੋਂ ਮੂਰਤੀਆਂ ਹਟਾਉਣ ਅਤੇ ਗੁਰਧਾਮਾਂ ਨੂੰ ਮਹੰਤਾਂ ਤੋਂ ਅਜ਼ਾਦ ਕਰਾਉਣ ਲਈ ਸਿੱਖ ਵਿਚ ਚੇਤਨਾ ਪੈਦਾ ਹੋਈ ਸੀ। ਪਹਿਲਾਂ ਸਿੰਘ ਸਭਾ ਲਹਿਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਨੇ ਗੁਰਧਾਮਾਂ ਅਤੇ ਸਿੱਖੀ ਭਾਵਨਾ ਨੂੰ ਬਚਾਉਣ ਵਿਚ ਵੱਡੀ ਭੂਮਿਕਾ ਨਿਭਾਈ ਸੀ।
1947 ਵਿਚ ਦੇਸ਼-ਵੰਡ ਦੌਰਾਨ ਸਿੱਖਾਂ ਦਾ ਵੱਡੀ ਗਿਣਤੀ ਵਿਚ ਕਤਲੇਆਮ ਹੋਇਆ ਸੀ। ਪਾਕਿਸਤਾਨ ਤੋਂ ਬੱਚ ਆਏ ਸਿੱਖ ਗੁਰੂ-ਆਸਰੇ ਕਾਰਨ ਫਿਰ ਤੋਂ ਆਬਾਦ ਹੋ ਗਏ ਸਨ।
1980ਵਿਆਂ ਦੌਰਾਨ ਸਿੱਖਾਂ ਵਿਚ ਅਜਿਹੀ ਚੇਤਨਾ ਪੈਦਾ ਹੋਈ ਸੀ ਕਿ ਸਰਕਾਰ ਸਿੱਖ ਸਰੂਪ ਵਾਲਿਆਂ ਤੋਂ ਖ਼ੌਫ਼ ਖਾਣ ਲੱਗੀ ਸੀ ਜਿਸ ਦੇ ਸਿੱਟੇ ਵੱਜੋਂ ਆਪਰੇਸ਼ਨ ਬਲਿਊ ਸਟਾਰ ਸਾਹਮਣੇ ਆਇਆ ਸੀ।
ਭਾਵੇਂ ਕਿ 1984 ਦੀਆਂ ਘਟਨਾਵਾਂ ਨੇ ਸਿੱਖਾਂ ਨੂੰ ਬੁਰੀ ਤਰ੍ਹਾਂ ਨਾਲ ਝੰਜੋੜ ਸੁਟਿਆ ਸੀ ਪਰ ਫਿਰ ਵੀ ਸਿੱਖਾਂ ਦੇ ਮਨਾਂ ਵਿਚ ਸਿੱਖੀ ਪ੍ਰਤਿ ਪ੍ਰੇਮ ਕਾਇਮ ਰਿਹਾ ਸੀ।
ਮੌਜੂਦਾ ਸਮੇਂ ਦੀਆਂ ਮਿਸਾਲਾਂ ਦੇ ਕੇ ਇਹ ਕਿਹਾ ਜਾ ਰਿਹਾ ਹੈ ਕਿ ਸਿੱਖਾਂ ਵਿਚ ਪਤਿਤਪੁਣਾ ਅਤੇ ਨਸ਼ਿਆਂ ਦਾ ਰੁਝਾਨ ਇਤਨਾ ਵੱਧ ਚੁੱਕਾ ਹੈ ਕਿ ਜਾਂ ਤਾਂ ਇਹ ਹਿੰਦੂ ਹੋ ਜਾਣਗੇ ਅਤੇ ਜਾਂ ਫਿਰ ਅਜਾਇਬ ਘਰਾਂ ਦੀਆਂ ਤਸਵੀਰਾਂ ਵਿਚ ਹੀ ਦਿਖਾਈ ਦੇਣਗੇ।
 What is a threat to Sikhiਮੌਜੂਦਾ ਸਮੇਂ ਵਿਚ ਇਹ ਪ੍ਰਚਾਰ ਵੀ ਵਧੇਰੇ ਜ਼ੋਰ ਫੜ ਗਿਆ ਹੈ ਕਿ ਆਰ.ਐਸ.ਐਸ. ਸਿੱਖੀ ਨੂੰ ਨਿਗਲ ਜਾਵੇਗੀ। ਸਿੱਖ ਹਿੰਦੂ ਬਹੁਗਿਣਤੀ ਦਾ ਭਾਰ ਨਹੀਂ ਝੱਲ ਸਕਣਗੇ ਅਤੇ ਹੌਲੀ-ਹੌਲੀ ਇਹਨਾਂ ਦੀਆਂ ਰਹੁ-ਰੀਤਾਂ ਵਿਚ ਜਜ਼ਬ ਹੋ ਜਾਣਗੇ।
ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਿਹੜੇ ਦੁੱਧ ਵਿਚੋਂ ਇਕ ਵਾਰੀ ਮੱਖਣ ਨਿਕਲ ਆਉਂਦਾ ਹੈ, ਉਹ ਦੁਬਾਰਾ ਦੁੱਧ ਵਿਚ ਨਹੀਂ ਸਮਾ ਸਕਦਾ। ਗੁਰੂ ਸਾਹਿਬਾਨ ਦੁਆਰਾ ਰਿੜਕੇ ਹੋਏ ਇਸ ਮੱਖਣ ‘ਤੇ ਪੀਲਾਪਣ ਤਾਂ ਦੇਖਿਆ ਜਾ ਸਕਦਾ ਹੈ ਪਰੰਤੂ ਇਹ ਕਿਸੇ ਵੀ ਹਾਲਤ ਵਿਚ ਆਪਣੀ ਪਹਿਲੀ ਹਾਲਤ ਵਿਚ ਵਾਪਸ ਨਹੀਂ ਜਾ ਸਕਦਾ।
ਜਿਵੇਂ ਮੱਖਣ ‘ਤੇ ਘੱਟ ਰਹੀ ਚਟਿਆਈ ਨੂੰ ਕਾਇਮ ਰੱਖਣ ਲਈ ਨਿਰੰਤਰ ਯਤਨ ਕਰਨੇ ਪੈਂਦੇ ਹਨ ਉਸੇ ਤਰ੍ਹਾਂ ਸਿੱਖੀ ਭਾਵਨਾ ਨੂੰ ਪੁਨਰ-ਸੁਰਜੀਤ ਕਰਨ ਦੀ ਨਿਰੰਤਰ ਲੋੜ ਹੈ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਤੇ ਸੰਦੇਸ਼ ਰਾਹੀਂ ਸੰਭਵ ਹੈ।
ਗੁਰੂ ਗ੍ਰੰਥ ਸਾਹਿਬ ਤੋਂ ਦੂਰ ਰਹਿਣਾ ਹੀ ਸਿੱਖ ਲਈ ਸਭ ਤੋਂ ਵੱਡਾ ਖ਼ਤਰਾ ਹੈ।
ਪਰਮਵੀਰ ਸਿੰਘ
ਪੰਜਾਬੀ ਯੂਨੀਵਰਸਿਟੀ ਪਟਿਆਲਾ
Tags
Show More

Leave a Reply

Your email address will not be published. Required fields are marked *

Close