NATIONALPunjab

What is the agenda of the AAP for public consultation. Is it Sex ?

ਕੀ ਆਮ ਆਦਮੀ ਪਾਰਟੀ ਦਾ ਏਜੰਡਾ ਸਿਰਫ ਸੈਕਸ ਤੇ ਸ਼ਰੇਆਮ ਸਲਾਹ ਮਸ਼ਵਰਾ ਹੈ ?

team p4punjab.com

ਆਸ਼ੂਤੋਸ਼ ਦੇ ਬਲਾਗ ਨੂੰ ਪੜ੍ਹਕੇ ਇਕ ਗੱਲ ਦੀ ਸਮਝ ਤਾਂ ਆ ਹੀ ਰਹੀ ਹੈ, ਕਿ ਆਪ ਪਾਰਟੀ ਦੇ ਨੇਤਾ ਅੰਗਰੇਜ਼ਾਂ ਵਾਲੀ ਜ਼ਿੰਦਗੀ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਅੰਗਰੇਜ਼ਾਂ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ, ਜਿੰਨਾਂ ਦੀ ਸਭ ਤੋਂ ਘੱਟ ਗੁਲਾਮੀ ਪੰਜਾਬੀਆਂ ਨੇ ਹੰਢਾਈ ਤੇ ਉਨ੍ਹਾਂ ਤੋਂ ਅਜ਼ਾਦੀ ਲਈ, ਸਭ ਤੋਂ ਵੱਧ ਕੁਰਬਾਨੀਆਂ ਵੀ ਪੰਜਾਬੀਆਂ ਨੇ ਦਿੱਤੀਆਂ ਹਨ। ਆਸ਼ੂਤੋਸ਼ ਆਪਣੇ ਸਾਥੀ ਮੰਤਰੀ ਸੰਦੀਪ ਦੀ ਕਰਤੂਤ ਨੂੰ ਉਸ ਦੀ ਨਿਜ ਤੇ ਹਮਲਾ ਮੰਨ ਰਿਹਾ ਹੈ। ਚਲੋ ਮੰਨ ਲਿਆ, ਕਿ ਉਹ ਸਟਿੰਗ ਵੀਡੀੳ, ਆਪ ਮੰਤਰੀ, ਸੰਦੀਪ ਕੁਮਾਰ ਦੀ ਨਿਜ ਉਪਰ ਹਮਲਾ ਸੀ। ਪਰ ਕੀ ਸੰਦੀਪ ਕੁਮਾਰ ਆਪਣੀ ਸਮਾਜਿਕ ਹੱਦ ਵਿਚ ਰਹਿ ਕੇ ਆਪਣੀ ਜ਼ਿੰਦਗੀ ਜਿਉਂ ਰਿਹਾ ਸੀ, ਜਿਸ ਨੂੰ ਕੈਮਰਾਬੱਧ ਕਰਕੇ ਉਸ ਦੀ ਨਿਜ ਤੇ ਹਮਲਾ ਮੰਨਿਆ ਜਾਵੇ ?

ਸੰਦੀਪ ਦੀ ਸ਼ਰੇਆਮ ਵਾਸਨਾ ਪੂਰਤੀ ਨੂੰ ਪੰਡਿਤ ਨਹਿਰੂ, ਮਹਾਤਮਾ ਗਾਂਧੀ, ਗੋਪਾਲਾਚਾਰੀ ਤੇ ਟੈਗੋਰ ਵਰਗੇ ਬੰਦਿਆਂ ਦੀ ਜ਼ਿੰਦਗੀ ਨਾਲ ਜੋੜ ਕੇ ਲਿਖਣਾ ਵੀ ਕਿਸੇ ਗੁੱਝੀ ਸ਼ਰਾਰਤ ਤੋਂ ਘੱਟ ਨਹੀਂ ਤੇ ਦੇਸ਼ ਦੇ ਵੱਡੇ ਨੇਤਾਵਾਂ ਦੇ ਕਿਰਦਾਰ ਨੂੰ ਦਾਗਦਾਰ ਕਰਨ ਦੀ ਵੀ ਕੋਸ਼ਿਸ਼ ਹੈ। ਨਹਿਰੂ, ਮਹਾਤਮਾ, ਟੈਗੋਰ ਦੀਆਂ ਜ਼ਿੰਦਗੀਆਂ ਦੀਆਂ ਪ੍ਰਾਪਤੀਆਂ ਨੂੰ ਬਿਸਤਰੇ ਤੇ ਪਏ ਆਪਣੇ ਨੰਗੇ ਸਾਥੀ ਨਾਲ ਮਿਲਾ ਕੇ ਲਿਖਣਾ, ਆਸ਼ੂਤੋਸ਼ ਵਰਗੇ ਪੱਤਰਕਾਰ ਲਈ, ਬਹੁਤ ਹੀ ਸ਼ਰਮ ਦੀ ਗੱਲ ਹੈ।

ਵਿਜਵਾਸਨ ਤੋਂ ਵਿਧਾਇਕ ਦਵੇਂਦਰ ਸਹਰਾਵਤ ਨੇ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਆਸ਼ੂ ਖਿਲਾਫ ਵਿਵਾਦ ਨੂੰ ਜਨਮ ਦੇ ਦਿੱਤਾ ਹੈ।ਵਿਜਵਾਸਨ ਨੇ ਤਾਂ ਸਿਰਫ ਆਸ਼ੂਤੋਸ਼ ਉਪਰ ਕਿਸੇ ਕਥਿਤ ਚੰਡਾਲ ਚੌਕੜੀ ਦੀ ਗੱਲ ਕੀਤੀ ਹੈ, ਜੋ ਆਪ ਦਾ ਮਲੀਆ ਮੇਟ ਕਰਨ ਤੇ ਤੁੱਲੀ ਹੋਈ ਹੈ। ਪਰ ਇਧਰ ਪੰਜਾਬ ਵਿਚ ਦਵੇਂਦਰ ਦੀ ਗੱਲ ਨਾਲ ਹਾਮੀ ਭਰਦਿਆਂ ਇਸ ਵਿਵਾਦ ਨੂੰ ਬਲਦੀ ਅੱਗ ਤੇ ਤੇਲ ਪਾਉਣ ਵਾਲਾ ਕੰਮ ਕਰ ਦਿੱਤਾ ਹੈ।

ਸੁੱਚਾ ਸਿੰਘ ਛੋਟੇਪੁਰ ਨੇ ਆਪਣੇ ਗ੍ਰਹਿ ਵਿਖੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਇਸ ਗੱਲ ਦਾ ਇੰਕਸ਼ਾਫ ਕੀਤਾ ਕਿ, ਆਪ ਪੰਜਾਬ ਕਨਵੀਨਰ ਦੇ ਔਹਦੇ ਤੇ ਰਹਿੰਦਿਆਂ ਹੀ ਉਨ੍ਹਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਲਗ ਗਿਆ ਸੀ, ਪਰ ਇਸ ਮਸਲੇ ਨੂੰ ਲੈਕੇ ਜਦੋਂ ਕਦੇ ਵੀ ਛੋਟੇਪੁਰ ਨੇ ਕੇਜਰੀਵਾਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਇਸ ਗਲਬਾਤ ਨੂੰ ਕੇਜਰੀਵਾਲ ਨਾਲ ਹੋਣ ਵਿਚ ਸੁੱਚਾ ਸਿੰਘ ਅਨੁਸਾਰ 6 ਮਹੀਨੇ ਦਾ ਵਕਤ ਲਗ ਗਿਆ।

ਸੁੱਚਾ ਸਿੰਘ ਛੋਟੇਪੁਰ ਨੇ ਔਰਤਾਂ ਦੇ ਸ਼ੋਸ਼ਣ ਦੀ ਗਲ ਨੂੰ ਹੋਰ ਤਰੀਕੇ ਨਾਲ ਰੱਖਦਿਆਂ, ਅਰਵਿੰਦ ਕੇਜਰੀਵਾਲ ਉਪਰ ਇਲਜ਼ਾਮ ਲਾਉਂਦਿਆਂ ਆਖਿਆ ਕਿ ਕੇਜਰੀਵਾਲ ਇਨਸਾਨਾਂ ਨੂੰ ਵਰਤਣਾ ਖ਼ੂਬ ਜਾਣਦੇ ਹਨ।ਉਨ੍ਹਾਂ ਗੁਰਪ੍ਰੀਤ ਘੁੱਗੀ ਨੂੰ ਪੰਜਾਬ ਦਾ ਕਨਵੀਨਰ ਬਨਾਉਣ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਘੁੱਗੀ ਨੂੰ ਵਰਤਿਆ ਜਾ ਰਿਹਾ ਹੈ।

ਸੁੱਚਾ ਸਿੰਘ ਛੋਟੇਪੁਰ ਇਥੇ ਹੀ ਨਹੀਂ ਰੁੱਕੇ, ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ਤੇ ਭੋਰਾ ਵਿਸ਼ਵਾਸ ਨਹੀਂ ਕਰਦਾ ਤੇ ਉਸ ਨੇ ਆਪਣੇ 52 ਬੰਦੇ ਪੰਜਾਬ ਵਿਚ ਤੈਨਾਤ ਕੀਤੇ ਹੋਏ ਹਨ। ਛੋਟੇਪੁਰ ਅਨੁਸਾਰ ਸਾਡੇ ਪੰਜਾਬੀ ਉਨ੍ਹਾਂ 52 ਨੂੰ ਖੁੱਸ਼ ਕਰਨ ਲਈ ਸਮਾਜ ਦੇ ਸਭ ਤੋਂ ਹੇਠਲੇ ਪੱਧਰ ਦੀ ਵਰਤੋਂ ਵੀ ਕਰ ਰਹੇ ਹਨ, ਜਿੰਨਾਂ ਵਿਚ ਔਰਤਾਂ ਦਾ ਸ਼ੋਸ਼ਣ ਵੀ ਸ਼ਾਮਿਲ ਹੈ।

ਹੁਣ ਗੱਲ ਆ ਜਾਂਦੀ ਹੈ ਆਪ ਦੇ ਪੰਜਾਬ ਨੇਤਾਵਾਂ ਤੇ, ਆਪ ਦੀ ਉਪਰੀ ਤਹਿ ਵਿਚ ਬੈਠੇ ਆਸ਼ੂਤੋਸ਼ ਵਰਗੇ ਵੱਡੇ ਪਤਰਕਾਰਾਂ ਤੇ। ਔਰ ਰਾਜਨੀਤੀ ਦੇ ਗੰਦੇ ਹੋ ਚੁੱਕੇ ਅਸਲ ਕਿਰਦਾਰ ਦੇ ਸਾਹਮਣੇ ਆ ਜਾਣ ਤੇ। ਕੀ ਪੰਜਾਬ ਦੀ ਰਾਜਨੀਤੀ ਵਿਚ ਇਹ ਰੁਝਾਨ ਨਵਾਂ ਹੈ ? ਜਾਂ ਫਿਰ ਆਪ ਪਾਰਟੀ ਵਾਲੇ ਇਸ ਰੇਝਾਨ ਵਲ ਜ਼ਿਆਦਾ ਹੀ ੳਤਾਹੂ ਹੋਕੇ ਪੈ ਗਏ ? ਪਰ ਅਰਵਿੰਦ ਕੇਜਰੀਵਾਲ ਇਸ ਗੱਲ ਤੋਂ ਭੱਜ ਨਹੀਂ ਸਕਦੇ ਕਿ ਉਹ ਵੀਡੀੳ, ਉਨ੍ਹਾਂ ਦੀ ਸਰਕਾਰ ਦੇ ਮੰਤਰੀ ਦੀ ਨਹੀਂ ਸੀ। ਕੇਜਰੀਵਾਲ ਇਸ ਗੱਲ ਤੋਂ ਵੀ ਜਹੀਂ ਭੱਜ ਸਕਦੇ ਕਿ ਆਸ਼ੂਤੋਸ਼ ਉਂ੍ਹਾਂ ਦਾ ਖ਼ਾਸ ਦੋਸਤ ਨਹੀਂ ਹੈ, ਅਤੇ ਜੋ ਉਸਨੇ ਬਲਾਗ ਲਿਖਿਆ ਹੈ, ਉਸ ਦੇ ਵਿਚਾਰ ਭਾਰਤੀ ਸਮਾਜ ਜਾਂ ਦੁਂੀਆਂ ਦੇ ਕਿਸੇ ਵੀ ਸਮਾਜ ਦੇ ਅਨੁਸਾਰ ਸਹੀ ਹਨ। ਅਰਵਿੰਦ ਕੇਜਰੀਵਾਲ ਇਨ੍ਹਾਂ ਦੋਹਾਂ ਮਾਮਲਿਆਂ ਵਿਚ ਨਰਿੰਦਰ ਮੋਦੀ ਵਲੋਂ ਸਭ ਕੁਝ ਕਰਾਏ ਜਾਣ ਦਾ ਇਲਜ਼ਾਮ ਵੀ ਨਹੀਂ ਧਰ ਸਕਦੇ।
ਆਪ ਦਾ ਭਵਿਖ ਕੀ ਹੋਵੇਗਾ, ਇਸ ਬਾਰੇ ਕਹਿਣਾ ਹੱਲੇ ਜਲਦਬਾਜ਼ੀ ਹੋਵੇਗੀ, ਪਰ ਜੇਕਰ ਆਪ ਪਾਰਟੀ ਦੇ ਵੱਡੇ ਆਗੂ ਆਸ਼ੂਤੋਸ਼ ਦੇ ਵਿਚਾਰ ਥੋੜੇ ਜਿੰਨੇ ਵੀ ਪਾਰਟੀ ਤੋਂ ਮਾਨਤਾ ਪ੍ਰਾਪਤ ਹਨ ਤਾਂ ਇਹ ਪਾਰਟੀ ਦੇ ਭਵਿਖ ਲਈ ਬਹੁਤ ਵੱਡਾ ਖ਼ਤਰਾ ਹੈ।

Show More