Punjab

ਸਰਬਜੀਤ ਨੇ ਮੈਡਲ ਜਿੱਤ ਕੇ ਮਹਿਕਮੇ ਅਤੇ ਦੇਸ ਦਾ ਨਾਮ ਰੌਸ਼ਨ ਕੀਤਾ- ਡੀ ਐਸ ਪੀ ਮਾਂਗਟ

ਸਹਾਇਕ ਥਾਣੇਦਾਰ ਸਰਬਜੀਤ ਨੇ ਜਿੱਤੇ 2 ਚਾਂਦੀ ਦੇ ਤਮਗੇ

ਸੰਗਰੂਰ (ਸ ਸ ਬਾਵਾ) – ਮਲੇਸ਼ੀਆ ਦੀ ਰਾਜਧਾਨੀ ਕੁਆਲੰਲਪੁਰ ਵਿਖੇ ਹੋਈਆ 33ਵੀਆਂ ਮਲੇਸ਼ੀਅਨ ਇੰਟਰਨੈਸ਼ਨਲ ਓਪਨ ਮਾਸਟਰਜ਼ ਅਥਲੈਟਿਕਸ ਚੈਪੀਅਨਸ਼ਿਪ ਵਿੱਚ ਦੋ ਚਾਂਦੀ ਦੇ ਤਮਗੇ ਜਿੱਤਣ ਵਾਲੇ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਸੀ ਆਈ ਡੀ ਵਿੰਗ ਸੰਗਰੂਰ ਸਰਬਜੀਤ ਸਿੰਘ ਸੁਨਾਮ ਅੱਜ ਇਥੇ ਦਫਤਰ ਵਿਚ ਪੁਹੰਚਣ ਤੇ ਸਨਮਾਨ ਕੀਤਾ ਗਿਆ। winning 2 medal, and the country’s name illuminated

ਇਸ ਮੌਕੇ ਸੀ.ਆਈ .ਡੀ ਸੰਗਰੂਰ ਦੇ ਮੁੱਖੀ ਡੀ.ਐਸ .ਪੀ ਸ .ਚਰਨਪਾਲ ਸਿੰਘ ਮਾਂਗਟ ਨੇ ਦੱਸਿਆ ਕਿ ਸਰਬਜੀਤ ਸਿੰਘ ਨੇ 110 ਮੀਟਰ ਹਰਡਲਜ਼ ਦੋੜ ਅਤੇ 5000 ਮੀਟਰ ਵਾਕ ਵਿੱਚ ਦੋ ਚਾਂਦੀ ਦੇ ਤਗਮੇ ਜਿੱਤ ਕੇ ਸੰਗਰੂਰ ਜਿਲੇ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਸਰਬਜੀਤ ਸਿੰਘ ਨੇ ਇੰਟਰਨੈਸ਼ਨਲ ਪੱਧਰ ਤੇ ਮੈਡਲ ਜਿੱਤ ਕੇ ਮਹਿਕਮੇ ਅਤੇ ਦੇਸ ਦਾ ਨਾਮ ਰੌਸ਼ਨ ਕੀਤਾ ਹੈ ।ਉਨਾਂ• ਦੱਸਿਆ ਕਿ ਸਰਬਜੀਤ ਸਿੰਘ ਪੰਜਾਬ ਪੁਲਿਸ ਦੇ ਸੀ.ਆਈ .ਡੀ ਵਿੰਗ ਸੰਗਰੂਰ ਵਿੱਚ ਸਹਾਇਕ ਥਾਣੇਦਾਰ ਵਜੋ ਆਪਣੀਆਂ ਸੇਵਾਵਾ ਂਿÂਮਾਨਦਾਰੀ ਨਾਲ ਨਿਭਾਅ ਰਿਹਾ ਹੇ, ਇਸ ਲਈ ਇਹ ਵਧਾਈ ਦਾ ਪਾਤਰ ਹੈ । ਇਸ ਮੌਕੇ ਇੰਸਪੈਕਟਰ ਸ .ਰਾਜਵੰਤ ਸਿੰਘ, ਇੰਸਪੈਕਟਰ ਸੁਦਾਗਰ ਸਿੰਘ ਅਤੇ ਸੀ .ਆਈ .ਡੀ ਸੰਗਰੂਰ ਦੇ ਸਾਰੇ ਕਰਮਚਾਰੀ ਹਾਜਰ ਸਨ।

 

ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ: ਘਨਸ਼ਿਆਮ ਥੋਰੀ

Show More