EDITORIAL

woman helmet made compulsory Chandigarh

ਦੋਪਹੀਆ ਵਾਹਨ ਚਾਲਕ ਔਰਤਾ ਲਈ ਚੰਡੀਗੜ੍ਹ ਚ ਹੈਲਮਟ ਲਾਜ਼ਮੀ

woman helmet made compulsory Chandigarh

ਦੋਪਹੀਆ ਵਾਹਨ ਚਾਲਕ   ਔਰਤਾ ਲਈ  ਚੰਡੀਗੜ੍ਹ  ਚ ਹੈਲਮਟ ਲਾਜ਼ਮੀ

ਦੋਪਹੀਆ ਵਾਹਨ ਚਾਲਕ ਔਰਤਾਂ ਲਈ ਹੁਣ ਚੰਡੀਗੜ੍ਹ ਵਿਚ ਹੈਲਮਟ ਪਾਉਣਾ ਲਾਜ਼ਮੀ ਹੋਵੇਗਾ। ਹੈਲਮਟ ਤੋ ਦਸਤਾਰਧਾਰੀ ਔਰਤਾਂ ਨੂੰ ਹੀ ਛੋਟ ਹੋਵੇਗੀ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਔਰਤਾਂ ਲਈ ਹੈਲਮਟ ਲਾਜ਼ਮੀ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਕੋਲ ਇਹ ਕਾਨੂੰਨ ਮਈ ਤੋਂ ਹੀ ਬਕਾਇਆ ਪਿਆ ਸੀ ਤੇ ਉਦੋਂ ਤੋਂ ਪ੍ਰਸ਼ਾਸਨ ਨੂੰ ਤਬਦੀਲੀਆਂ ਕਰਨ ਲਈ 14 ਸਿਫ਼ਾਰਸ਼ਾ ਮਿਲੀਆਂ।

ਇਨ੍ਹਾਂ ਸਿਫ਼ਾਰਸ਼ਾਂ ਵਿਚ ਤਰਕ ਦਿੱਤਾ ਗਿਆ ਸੀ ਕਿ ਸਿੱਖ ਬੀਬੀਆਂ ਨੂੰ ਛੋਟ ਦਾ ਨਾਜਾਇਜ਼ ਫ਼ਾਇਦਾ ਚੁੱਕਿਆ ਜਾ ਰਿਹਾ ਹੈ। ਗੈਰ ਸਿੱਖ (ਵਾਲ ਕੱਟੇ) ਔਰਤਾਂ ਵੀ ਇਸ ਛੋਟ ਦੀ ਆੜ ਹੇਠ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ। ਪ੍ਰਸ਼ਾਸਨ ਨੂੰ ਇਨ੍ਹਾਂ ਸਿਫ਼ਾਰਸ਼ਾਂ ਉਤੇ ਗ਼ੌਰ ਕਰਨ ਲਈ ਕਿਹਾ ਗਿਆ ਸੀ  । ਸ਼ਹਿਰ ‘ਚ ਟੂ ਵੀਲ੍ਹਰ ‘ਤੇ ਔਰਤਾਂ ਲਈ ਹੈਲਮਟ ਲਾਜ਼ਮੀ ਕਰਨ ਸਬੰਧੀ ਜੋ ਡਰਾਫਟ ਤਿਆਰ ਕੀਤਾ ਗਿਆ ਹੈ, ਉਸ ‘ਤੇ ਪ੍ਰਸ਼ਾਸਨ ਨੇ ਲੋਕਾਂ ਤੋਂ ਸੁਝਾਅ ਤੇ ਇਤਰਾਜ਼ ਮੰਗੇ ਸਨ।

woman helmet made compulsory Chandigarh

woman helmet made compulsory Chandigarh

ਇਸ ਵਿਚ ਅੱਧੇ ਇਸ ਦੇ ਹੱਕ ਵਿਚ ਹਨ, ਜਦੋਕਿ ਅੱਧੇ ਲੋਕ ਖ਼ਿਲਾਫ਼ ਹਨ। ਇਸ ਪਿੱਛੋਂ ਯੂ.ਟੀ. ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਮੋਟਰ ਵਹੀਕਲ ਰੂਲਜ਼ 1990 ‘ਚ ਬਦਲਾਅ ਲਈ ਡਰਾਫਟ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਨੋਟੀਫ਼ਿਕੇਸ਼ਨ ‘ਚ ਪ੍ਰਸ਼ਾਸਨ ਵੱਲੋ ਕਿਹਾ ਗਿਆ ਹੈ ਕਿ ਔਰਤਾ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਖਾਸ ਕਰਕੇ ਉਹ ਸਿੱਖ ਔਰਤਾ ਜੋ ਕੇਸਕੀ ਨਹੀ ਸਜਾਉਦੀਆ ਹਨ, ਉਨ੍ਹਾ ਨੂੰ ਵੀ ਇਸ ਦਾਇਰੇ ਵਿਚ ਲਿਆਦਾ ਜਾਵੇਗਾ। ਸੜਕ ‘ਤੇ ਔਰਤਾ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਪ੍ਰਸ਼ਾਸਨ ਨੇ ਐਕਟ ‘ਚ ਬਦਲਾਅ ਕਰਨ ਦੀ ਗੱਲ ਕਹੀ ਹੈ।

ਪ੍ਰਸ਼ਾਸਨ ਨੇ ਐਕਟ ਵਿਚ ਸੋਧ ਕਰਦੇ ਹੋਏ ਸਾਰੀਆਂ ਔਰਤਾਂ ਦੀ ਥਾ ਸਿਰਫ ਕੇਸਕੀ ਸਜਾਉਣ ਵਾਲੀਆਂ ਵਾਲੀਆ ਸਿੱਖ ਔਰਤਾਂ ਨੂੰ ਹੀ ਦੋਪਹੀਆ ਵਾਹਨ ‘ਤੇ ਹੈਲਮਟ ਨਾ ਪਾਉਣ ਦੀ ਛੋਟ ਦਿੱਤੀ ਹੈ। ਯਾਨੀ ਹੁਣ ਚਾਹੇ ਕੋਈ ਵੀ ਔਰਤ ਦੋਪਹੀਆ ਵਾਹਨ ਚਲਾ ਰਹੀ ਹੋਵੇ ਜਾਂ ਸਕੂਟਰ ਤੇ ਮੋਟਰਸਾਈਕਲ ਦੇ ਪਿੱਛੇ ਬੈਠੀ ਹੋਵੇ, ਸਭ ਨੂੰ ਹੈਲਮਟ ਪਾਉਣਾ ਲਾਜ਼ਮੀ ਕੀਤੇ ਜਾਣ ਨੂੰ ਮਨਜੂਰੀ ਮਿਲ ਗਈ ਹੈ।

Tags
Show More

Leave a Reply

Your email address will not be published. Required fields are marked *